by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੋਇਡਾ ਸੈਕਟਰ 77 ਸਥਿਤ ਇਕ ਸੋਸਾਇਟੀ 'ਚ ਇਕ 14 ਸਾਲਾ ਧੀ ਵਲੋਂ ਮਾਂ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਉਸ ਨੇ ਘਟਨਾ ਨੂੰ ਅੰਜਾਮ ਦੇਣ ਲਈ ਇਸਤੇਮਾਲ ਲੋਹੇ ਦੇ ਤਵੇ ਨੂੰ ਵੀ ਬਰਾਮਦ ਕਰ ਲਿਆ ਹੈ ਅਤੇ ਨਾਬਾਲਗ ਦੋਸ਼ੀ ਧੀ ਨੂੰ ਕਿਸ਼ੋਰ ਨਿਆਂ ਬੋਰਡ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ।
ਮੌਕੇ 'ਤੇ ਪਹੁੰਚੀ ਪੁਲਿਸ ਨੂੰ ਮਾਮਲਾ ਕਤਲ ਦਾ ਲੱਗਾ, ਕਿਉਂਕਿ ਔਰਤ ਦੇ ਸਰੀਰ 'ਤੇ 20-22 ਜ਼ਖ਼ਮ ਦੇ ਨਿਸ਼ਾਨ ਸਨ, ਜਦੋਂ ਕਿ ਉਸ ਦਾ ਕੰਨ ਵੀ ਕੱਟ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਮ੍ਰਿਤਕਾ ਦੇ ਭਰਾ ਮੁਕੇਸ਼ ਰਾਠੌੜ ਨੇ ਆਪਣੀ ਭਾਣਜੀ ਵਿਰੁੱਧ ਸ਼ਿਕਾਇਤ ਦਿੱਤੀ ਸੀ।
ਪੁੱਛ-ਗਿੱਛ ਦੌਰਾਨ ਦੋਸ਼ੀ ਧੀ ਨੇ ਦੱਸਿਆ ਕਿ ਉਸ ਦੀ ਮਾਂ ਦੇ ਖ਼ਰਾਬ ਚਰਿੱਤਰ ਨੂੰ ਲੈ ਕੇ ਉਸ ਦੇ ਸਕੂਲੀ ਦੋਸਤ ਮੇਹਣੇ ਮਾਰਦੇ ਸਨ। ਪੁਲਸ ਅਨੁਸਾਰ ਕੁੜੀ ਨੇ ਪੁੱਛ-ਗਿੱਛ 'ਚ ਦਾਅਵਾ ਕੀਤਾ ਕਿ ਉਸ਼ੋ ਦੀ ਮਾਂ ਉਸ ਨਾਲ ਬਦਸਲੂਕੀ ਕਰਦੀ ਸੀ, ਜਿਸ ਤੋਂ ਉਹ ਪਰੇਸ਼ਾਨ ਰਹਿੰਦੀ ਸੀ।