by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੁਲਿਸ ਨੇ ਜੂਆ ਖੇਡਦੇ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ 'ਚ ਇਕ ਕਾਂਗਰਸੀ ਕੌਂਸਲਰ ਵਰਿੰਦਰ ਕੁਮਾਰ ਵੀ ਸ਼ਾਮਿਲ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਗੈਬਲਿੰਗ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਗੁੱਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਘੁਰਾਲਾ ਬਾਈਪਾਸ ਮੁਕੇਰੀਆਂ ਰੋਡ ਗਲੀ ਵਿੱਚ ਮਹਿੰਦਰਪਾਲ ਸਿੰਘ,ਅਮਿਤ ਕੁਮਾਰ ,ਅੰਕੁਰ ,ਅਦਿੱਤਿਆ ਪਵਨ ਕੁਮਾਰ,ਜਿੰਮੀ ਕਾਂਤ, ਜੰਗ ਬਹਾਦਰ, ਦੀਪਕ ਸਮੇਤ ਹੋਰ ਲੋਕਾਂ ਨੂੰ ਕਾਬੂ ਕੀਤਾ ਹੈ ।ਪੁਲਿਸ ਨੂੰ ਮੌਕੇ ਤੇ 550 ਰੁਪਏ ਤੇ 52 ਪੱਤੇ ਤਾਸ਼ ਦੇ ਬਰਾਮਦ ਕੀਤੇ ਹਨ ।ਹਾਲਾਂਕਿ ਪੁਲਿਸ ਵਲੋਂ ਫੜੇ ਗਏ ਵਿਅਕਤੀਆਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।