by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਦੇ ਨਾਗਪੁਰ 'ਚ 13 ਸਾਲਾ ਇਕ ਕੁੜੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾ 8ਵੀਂ ਜਮਾਤ 'ਚ ਪੜ੍ਹਦੀ ਸੀ ਅਤੇ ਅਜਨੀ ਖੇਤਰ ਦੇ ਚੰਦਰਮਣੀ ਨਗਰ ਇਲਾਕੇ ਦੀ ਵਾਸੀ ਸੀ। ਜਦੋਂ ਕੁੜੀ ਦੀ ਮਾਂ ਬਾਥਰੂਮ 'ਚ ਅਤੇ ਭਰਾ ਦੂਜੇ ਕਮਰੇ 'ਚ ਸੀ, ਉਦੋਂ ਉਸ ਨੇ ਫਾਹਾ ਲਗਾ ਲਿਆ।
ਪੁਲਿਸ ਨੂੰ ਕੁੜੀ ਦੇ ਕਮਰੇ ਤੋਂ ਇਕ ਨੋਟਬੁੱਕ ਮਿਲੀ ਹੈ, ਜਿਸ 'ਤੇ ਉਹ ਪਿਛਲੇ 2 ਮਹੀਨਿਆਂ ਤੋਂ ਮਰਾਠੀ ਅਤੇ ਅੰਗਰੇਜ਼ੀ 'ਚ ਮੌਤ 'ਤੇ ਕਵਿਤਾਵਾਂ ਲਿਖ ਰਹੀ ਸੀ। ਉਸ ਨੇ ਇਹ ਵੀ ਲਿਖਿਆ ਸੀ,''ਕੋਰੋਨਾ ਵਾਇਰਸ ਫ਼ੈਲਣਾ ਚਾਹੀਦਾ ਤਾਂ ਕਿ ਮੈਂ ਮਰ ਜਾਵਾਂ।'' ਕੁੜੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੜ੍ਹਾਈ 'ਚ ਚੰਗੀ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।