ਵਰਜੀਨੀਆ , 01 ਜੂਨ ( NRI MEDIA )
ਅਮਰੀਕਾ ਦੇ ਵਰਜੀਨੀਆ ਬੀਚ ਉੱਤੇ ਇਕ ਹਮਲਾਵਰ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਇਸ ਘਟਨਾ ਵਿਚ 12 ਲੋਕ ਮਾਰੇ ਗਏ ਹਨ ਜਦੋਂ ਕਿ ਛੇ ਜ਼ਖਮੀ ਹੋਏ ਹਨ , ਇਹ ਘਟਨਾ ਮਿਊਂਸਪਲ ਦਫਤਰ ਵਿਚ ਹੋਈ ਹੈ ,ਪੁਲਿਸ ਨੇ ਗੋਲੀਬਾਰੀ ਵਿਚ ਹਮਲਾਵਰ ਨੂੰ ਮਾਰ ਦਿੱਤਾ ਹੈ , ਇਹ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸ਼ਹਿਰ ਦੇ ਸਰਕਾਰੀ ਦਫ਼ਤਰ ਵਿਚ ਕੰਮ ਕਰਦਾ ਸੀ ,ਪੁਲਿਸ ਮੁਖੀ ਯਾਕੂਬ ਸਰਵੇਰਾ ਨੇ ਦੱਸਿਆ ਕਿ ਹਮਲਾਵਰ ਸ਼ਾਮ 5 ਮਿਊਂਸਪਲ ਦਫਤਰ ਵਿਚ ਆਈ ਅਤੇ ਉਸਨੇ ਅੰਨੇਵਾਹ ਫਾਇਰਿੰਗ ਕਰ ਦਿੱਤੀ |
ਜਿਸ ਵਿਅਕਤੀ ਨੇ ਹਮਲਾ ਕੀਤਾ ਉਸਦੀ ਪੁਲਿਸ ਨਾਲ ਮੁਠਭੇੜ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ ਪਰ ਸਥਾਨਕ ਪੁਲਿਸ ਨੇ ਉਸਦੀ ਪਛਾਣ ਜ਼ਾਹਰ ਨਹੀਂ ਕੀਤੀ ਹੈ , ਪੁਲਿਸ ਮੁਖੀ ਯਾਕੂਬ ਸਰਵੇਰਾ ਨੇ ਦੱਸਿਆ ਕਿ ਛੇ ਜ਼ਖਮੀ ਹੋਏ ਲੋਕਾਂ ਵਿੱਚ ਇਕ ਪੁਲਸ ਕਰਮੀ ਵੀ ਜ਼ਖ਼ਮੀ ਹੋਇਆ ਹੈ ਪਰ ਸੁਰੱਖਿਆ ਜੈਕਟ ਦੇ ਕਾਰਣ ਉਸਦੀ ਜਾਨ ਬੱਚ ਗਈ ਹੈ , ਸਰਵੇਰਾ ਨੇ ਕਿਹਾ ਕਿ ਗਨਮੈਨ ਨੇ ਇਮਾਰਤ ਦੀਆਂ ਕਈ ਮੰਜ਼ਲਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ , ਵਰਜੀਨੀਆ ਦੇ ਮੇਅਰ ਬੌਬੀ ਡਾਇਰ ਨੇ ਵਰਜੀਨੀਆ ਬੀਚ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਧ ਵਿਨਾਸ਼ਕਾਰੀ ਦਿਨ ਦੱਸਿਆ ਹੈ |
ਘਟਨਾ ਤੋਂ ਬਾਅਦ, ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਅਪਡੇਟ ਲਈ ਇਕ ਮਿਡਲ ਸਕੂਲ ਵਿਚ ਇਕੱਠੇ ਹੋਣ ਲਈ ਕਿਹਾ ਗਿਆ ਹੈ , ਮੈਡੀਕਲ ਦਫਤਰ ਦੇ ਨੁਮਾਇੰਦੇ ਮੌਕੇ 'ਤੇ ਪਹੁੰਚੇ ਹਨ , ਉਸੇ ਸਮੇਂ, ਪੁਲਿਸ ਅਤੇ ਹੋਰ ਜਨਤਕ ਸੁਰੱਖਿਆ ਕਰਮਚਾਰੀ ਘਟਨਾ ਦੀ ਥਾਂ 'ਤੇ ਸ਼ੁੱਕਰਵਾਰ ਦੀ ਰਾਤ ਤੱਕ ਮ੍ਰਿਤਕਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼' ਚ ਲੱਗੇ ਹੋਏ ਸਨ , ਓਥੇ ਹੀ 6 ਜ਼ਖਮੀਆਂ ਨੂੰ ਸੈਂਟਰਾਂ ਪ੍ਰਿੰਸੈਸ ਐਨੀ ਹਸਪਤਾਲ ਲਿਜਾਇਆ ਗਿਆ ਹੈ |