by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜ਼ੀਰਕਪੁਰ ਦੀ ਰਹਿਣ ਵਾਲੀ 11 ਸਾਲਾਂ ਮਾਨਿਆ ਨੇ KBC ਜੂਨੀਅਰ 'ਚ 25 ਲੱਖ ਰੁਪਏ ਜਿੱਤੇ ਹਨ। ਦੱਸਿਆ ਜਾ ਰਿਹਾ ਮਾਨਿਆ ਇਕ ਪ੍ਰਾਈਵੇਟ ਸਕੂਲ 'ਚ 6ਵੀ ਜਮਾਤ ਦੀ ਵਿਦਿਆਰਥਣ ਹੈ । ਦੱਸਿਆ ਜਾ ਰਿਹਾ ਕਿ ਇਹ ਰਕਮ 25 ਲੱਖ ਹੈ ਤੇ ਜਦੋ ਮਾਨਿਆ 18 ਸਾਲ ਦੀ ਹੋ ਜਾਵੇਗੀ ਤਾਂ ਉਹ ਨੂੰ ਇਹ ਰਕਮ ਕੈਸ਼ ਕਰਵਾ ਸਕਦੀ ਹੈ । ਮਾਨਿਆ ਨੇ ਕਿਹਾ ਉਸ ਨੂੰ KBC ਜੂਨੀਅਰ 'ਚ ਖੇਡ ਕੇ ਬਹੁਤ ਵਧੀਆ ਲਗਾ ਹੈ । ਅਮਿਤਾਭ ਬੱਚਨ ਇਕ Down To Earth ਵਿਅਕਤੀ ਹੈ। ਜਾਣਕਾਰੀ ਅਨੁਸਾਰ ਮਾਨਿਆ GK ਉਲੰਪੀਆਡ 'ਚ ਵੀ ਗੋਲ੍ਡ ਮਾਡਲ ਜਿੱਤ ਚੁੱਕੀ ਹੈ । ਮਾਨਿਆ ਨੇ ਦੱਸਿਆ ਕਿ ਸ਼ੋਅ ਦੀ ਬ੍ਰੇਕ ਦੌਰਾਨ ਉਹ ਦਰਸ਼ਕਾਂ ਨੂੰ ਮਿਲਦੇ ਹਨ ਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿੱਚਵਾਉਂਦੇ ਹਨ । ਅਮਿਤਾਭ ਬੱਚਨ ਹੌਟ ਸੀਟ ਤੇ ਬੈਠੇ ਵਿਅਕਤੀ ਨੂੰ ਗੱਲ ਕਰਨ ਵਿੱਚ ਬਹੁਤ ਕੰਫਰਟੇਬਲ ਕਰ ਦਿੰਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਹਮਣੇ ਉਨ੍ਹਾਂ ਦੇ ਰਿਸ਼ਤੇਦਾਰ ਬੈਠੇ ਹਨ ।