by vikramsehajpal
ਵੈੱਬ ਡੈਸਕ (ਰਾਘਵ) - ਇਕ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਇਟਲੀ ਦੇ ਲੈਂਪੇਸੁਡਾ ਟਾਪੂ ਵਿਖੇ ਪ੍ਰਵਾਸੀਆਂ ਨੂੰ ਲਿਜਾ ਰਹੀਆਂ 2 ਕਿਸ਼ਤੀਆਂ ਆਪਸ 'ਚ ਟਕਰਾ ਗਈਆਂ। ਇਸ ਹਾਦਸੇ 'ਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹੋਰ ਕਈ ਲਾਪਤਾ ਹਨ।
ਜਰਮਨ ਹੈਲਪ ਗਰੁੱਪ 'ਰੈਸਕਸ਼ਿਪ' ਨੇ ਕਿਹਾ ਹੈ ਕਿ ਇਟਲੀ ਦੇ ਦੱਖਣੀ ਤਟ 'ਤੇ ਜਹਾਜ਼ ਦੇ ਮਲਬੇ 'ਚ ਫਸੇ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਓਥੇ ਹੀ 'ਰੈਸਕਸ਼ਿਪ' ਨੇ ਕਿਹਾ ਕਿ ਉਹ ਬਾਕੀ 51 ਲੋਕਾਂ ਦੇ ਬਚਾਅ ਕਾਰਜਾਂ 'ਚ ਲੱਗੇ ਹੋਏ ਹਨ, ਜਦਕਿ 11 ਲੋਕਾਂ ਨੂੰ ਉਹ ਲੋਕ ਨਹੀਂ ਬਚਾ ਸਕੇ।
ਬਚਾਏ ਗਏ ਲੋਕਾਂ 'ਚੋਂ ਵੀ 2 ਲੋਕ ਬੇਹੋਸ਼ ਦੱਸੇ ਜਾ ਰਹੇ ਹਨ। ਦੱਸ ਦਈਏ ਕਿ ਇਨ੍ਹਾਂ ਕਿਸ਼ਤੀਆਂ 'ਚ 61 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 11 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।