ਚੰਡੀਗੜ੍ਹ , 08 ਮਈ ( NRI MEDIA )
ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਨੇ ਅੱਜ ਦਸਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ ਹਨ ਇਸਦੇ ਨਾਲ ਹੀ ਮੈਰਿਟ ਲਿਸਟ ਵੀ ਜਾਰੀ ਕੀਤੀ ਗਈ ਹੈ , ਇਸ ਸਾਲ ਦੇ ਦਸਵੀਂ ਦੇ ਨਤੀਜੇ ਚੰਗੇ ਹਨ , ਇਸ ਸਾਲ 85.8 ਫੀਸਦੀ ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ , ਪਿਛਲੇ ਸਾਲ ਦੀ ਤੁਲਨਾ ਵਿਚ ਨਤੀਜਾ ਬਹੁਤ ਚੰਗਾ ਹੈ , ਪਿਛਲੇ ਸਾਲ 59.47% ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਸੀ, ਜਦਕਿ 85.8% ਵਿਦਿਆਰਥੀ ਇਸ ਸਾਲ ਦੀ ਪ੍ਰੀਖਿਆ ਵਿਚ ਕਾਮਯਾਬ ਹੋਏ ਹਨ |
ਇਸ ਸਾਲ, 2,71554 ਵਿਦਿਆਰਥੀ ਇਮਤਿਹਾਨ ਵਿੱਚ ਪਾਸ ਹੋਏ ਹਨ ਓਥੇ ਹੀ 10 ,199 ਵਿਦਿਆਰਥੀ ਸਾਲ ਵਿਦਿਆਰਥੀ ਅਸਫਲ ਹੋਏ ਹਨ , ਇਸ ਸਾਲ 10ਵੀ ਦੀ ਪ੍ਰੀਖਿਆ ਵਿਚ 1,31306 ਲੜਕੀਆਂ ਨੇ 90.63 ਫੀਸਦੀ ਦੇ ਨਾਲ ਪ੍ਰੀਖਿਆ ਪਾਸ ਕੀਤੀ ਹੈ , 10 ਵੀਂ ਕਲਾਸ ਵਿਚ ਇਸ ਸਾਲ 2 ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ |
ਜਿਸ ਵਿਚ ਲੁਧਿਆਣਾ ਦੀ ਨੇਹਾ ਵਰਮਾ ਨੇ ਅਕਾਦਮਿਕ ਵਿਚ 650 ਵਿਚੋਂ 647 ਅੰਕ ਕੱਢ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ. ਉਸਨੇ 99.54% ਅੰਕ ਹਾਸਲ ਕੀਤੇ ਹਨ , ਖੇਡ ਕੋਟੇ ਵਿੱਚ ਨੰਦਿਨੀ ਮਹਾਜਨ, ਰਿਤਿਕਾ ਅਤੇ ਨੀਰਜ ਯਾਦਵ ਨੇ 100% ਅੰਕਾਂ ਦੇ ਨਾਲ ਸੂਬੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ |