by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਵਾਨੀਗੜ੍ਹ ਵਿਖੇ ਪਿੰਡ ਘਰਾਚੋਂ ਨੇੜੇ ਸੁਨਾਮ ਮੁੱਖ ਸੜਕ 'ਤੇ ਸਥਿਤ ਇਕ ਨਿੱਜੀ ਸਕੂਲ 'ਚ ਪੜ੍ਹਦੀ 10ਵੀਂ ਜਮਾਤ ਦੀ 1 6 ਸਾਲਾ ਦੀ ਵਿਦਿਆਰਥਣ ਦੇ ਵੱਲੋਂ ਸਕੂਲ ਦੀ ਦੂਜੀ ਮੰਜਿਲ ਤੋਂ ਛਾਲ ਮਾਰ ਦੇਣ ਦਾ ਮਾਮਲਾਸਾਮਣੇ ਆਇਆ ਹੈ । ਜਾਣਕਾਰੀ ਮੁਤਾਬਕ ਸਕੂਲ ਦੀ ਦੂਜੀ ਮੰਜਿਲ ਤੋਂ ਡਿੱਗ ਕੇ ਗੰਭੀਰ ਰੂਪ 'ਚ ਜ਼ਖ਼ਮੀ ਹੋਈ ਵਿਦਿਆਰਥਣ ਲੁਧਿਆਣਾ ਵਿਖੇ ਜੇਰੇ ਇਲਾਜ ਹੈ।
ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥਣ ਪੜ੍ਹਣ'ਚ ਹੁਸ਼ਿਆਰ ਹੈ ਪਰ ਉਸਨੇ ਇਸ ਤਰ੍ਹਾਂ ਦਾ ਕਦਮ ਕਿਉ ਚੁੱਕਿਆ ਇਸ ਬਾਰੇ ਸਮਝ ਨਹੀਂ ਆ ਰਹੀ। ਉਧਰ ਜਦੋਂ ਵਿਦਿਆਰਥਣ ਦੇ ਪਿਤਾ ਨੇ ਕਿਹਾ ਕਿ ਲੜਕੀ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ ਜਿਸ ਕਰਕੇ ਬੱਚੀ ਕੁੱਝ ਬੋਲਣ ਜਾਂ ਦੱਸਣ ਦੀ ਹਾਲਤ 'ਚ ਨਹੀਂ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।