by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੋਣ ਕਮਿਸ਼ਨ ਵੱਲੋਂ ਪੰਜਾਬ ਭਰ ਦੇ ਵਿੱਚ ਵੋਟਾਂ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪਰ ਪਹਿਲੀ ਵਾਰ ਇੰਝ ਹੋਇਆ ਹੈ ਕਿ ਇੱਕ 109 ਸਾਲਾ ਔਰਤ ਜਿਸਦਾ ਨਾਂਅ ਨਸੀਬੋ ਕੌਰ ਦੱਸਿਆ ਜਾ ਰਿਹਾ ਹੈ ਆਪਣੇ ਅੰਗਹੀਣ ਬੇਟੇ ਦੇ ਨਾਲ ਢੋਲ ਢਮੱਕੇ ਵਿਚਕਾਰ ਪੋਲਿੰਗ ਬੂਥ 'ਤੇ ਵੋਟ ਪਾਉਣ ਪਹੁੰਚੀ ਸੀ।
ਵੋਟ ਪਾਉਣ ਸਮੇਂ ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਜਦੋਂ 109 ਸਾਲਾ ਅਤੇ ਅੰਗਹੀਣ ਨਸੀਬੋ ਦਾ ਪੁੱਤਰ ਤੁਰ ਕੇ ਵੋਟ ਪਾਉਣ ਜਾ ਸਕਦੇ ਹਨ ਤਾਂ ਹੋਰ ਲੋਕਾਂ ਨੂੰ ਵੀ ਵੋਟ ਪਾਉਣ ਆਉਣਾ ਚਾਹੀਦਾ ਹੈ। ਲੋਕਾਂ ਨੂੰ ਵੀ ਆਪਣੇ ਕੰਮਕਾਰ ਅਤੇ ਘਰਾਂ ਚੋਂ ਬਾਹਰ ਆ ਕੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ।