ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਇਕ ਮਾਮਲਾ ਸਾਹਮਣੇ ਆਈ ਹੈ ਜਿਥੇ ਟ੍ਰੈਫਿਕ ਪੁਲਿਸ ਵਲੋਂ ਟਰੱਕ ਚਾਲਕਾਂ ਕੋਲੋਂ ਨਾਜਾਇਜ਼ ਵਸੂਲੀ ਕੀਤੀ ਗਈ ਹੈ। ਦੱਸ ਦਈਏ ਕਿ ਵਿਧਾਇਕ ਨੇ ਨਾਕਾ ਲਗਾ ਕੇ ਖੜੇ ਪੁਲਿਸ ਮੁਲਾਜ਼ਮਾਂ ਦੀ ਟੋਪੀ 'ਚੋ 10 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ । ਪੁਲਿਸ ਸੁਪਰਡੈਂਟ ਨੇ ਇਕ ਸਬ ਇੰਸਪੈਕਟਰ ਤੇ 3 ਕਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਵਿਧਾਇਕ ਸੁਮੀਤ ਗੋਦਾਰਾ ਹਾਈਵੇਅ ਤੋਂ ਆ ਰਹੇ ਸੀ। ਉਸ ਦੌਰਾਨ ਹੀ ਉਨ੍ਹਾਂ ਨੇ ਰਸਤੇ ਵਿੱਚ ਖੜੇ ਟ੍ਰੈਫਿਕ ਪੁਲਿਸ ਦੀ ਗੱਡੀ ਦੇਖੀ ਜਦੋ ਉਨ੍ਹਾਂ ਨੇ ਉਥੇ ਖੜੇ ਟਰੱਕ ਨੂੰ ਦੇਖਿਆ ਤਾਂ ਉਹ ਰੁਕ ਗਏ ਟਰੱਕਾਂ ਨੂੰ 2 ਪੁਲਿਸ ਵਾਲਿਆਂ ਨੇ ਰੋਕਿਆ ਹੋਇਆ ਸੀ ਪਰ ਮੌਕੇ ਤੇ 4 ਪੁਲਿਸ ਮੁਲਾਜ਼ਮ ਮੌਜੂਦ ਸੀ।
ਵਿਧਾਇਕ ਨੇ ਪੁਲਿਸ ਮੁਲਾਜਮਾਂ ਕੋਲੋਂ ਟਰੱਕਾਂ ਨੂੰ ਰੋਕਣ ਦਾ ਕਾਰਨ ਪੁੱਛਿਆ ਤੇ ਪੁਲਿਸ ਮੁਲਾਜਮਾਂ ਨੇ ਕਿਹਾ ਕਿ ਉਹ ਕਿਸੇ ਵੀ ਵਾਹਨ ਨੂੰ ਰੋਕ ਸਕਦੇ ਹਨ ਜਦੋ ਗੱਲ ਵੱਧ ਗਈ ਤਾਂ ਪੁਲਿਸ ਮੁਲਾਜਮਾਂ ਨੇ ਉਸ ਜਗ੍ਹਾ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਸਿਆ ਨੇ ਉਨ੍ਹਾਂ ਨੂੰ ਘੇਰ ਲਿਆ। ਜਦੋ ਵਿਧਾਇਕ ਤੇ ਪਿੰਡ ਵਾਸੀਆਂ ਨੇ ਪੁਲਿਸ ਮੁਲਾਜ਼ਮ ਦੀ ਟੋਪੀ ਦੇਖੀ ਤਾਂ ਉਸ 'ਚੋ 10 ਹਜ਼ਾਰ ਰੁਪਏ ਨਿਕਲੇ। ਪੁਲਿਸ ਨੇ ਮਾਮਲਾ ਦਰਜ ਕਰਕੇ ਲਿਆ ਹੈ ।