by jaskamal
8 ਅਗਸਤ, ਨਿਊਜ਼ ਡੈਸਕ (ਸਿਮਰਨ) : ਈਰਾਨ ਵਿਚ ਜ਼ਮੀਨੀ ਵਿਵਾਦ ਦੇ ਚਲਦਿਆਂ 10 ਲੋਕਾਂ ਦਾ ਕਤਲ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿਚ ਇੱਕ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਟਨਾ ਦੱਖਣੀ ਈਰਾਨ ਦੇ ਇੱਕ ਪਿੰਡ 'ਚ ਹੋਈ ਦੱਸੀ ਜਾ ਰਹੀ ਹੈ।
ਇਰਾਨ ਦੀ ਸਮਾਚਾਰ ਏਜੇਂਸੀ IRNA ਦੀ ਰਿਪੋਰਟ ਮੁਤਾਬਕ ਇਗ ਗੋਲਾਬਾਰੀ 'ਚ 4 ਇਰਾਨੀ ਅਤੇ 6 ਅਫਗਾਨੀ ਵਿਅਕਤੀ ਮਾਰੇ ਗਏ ਸਨ। ਦੱਸਿਆ ਜਾ ਰਹੇ ਕਿ ਜਿਸ ਪਿੰਡ ਦੇ ਵਿਚ ਇਹ ਘਟਨਾ ਵਾਪਰੀ ਹੈ ਓਥੇ ਆਏ ਦਿਨੀਂ ਹੀ ਜ਼ਮੀਨਾਂ ਨੂੰ ਲੈਕੇ ਵਿਵਾਦ ਹੁੰਦੇ ਰਹਿੰਦੇ ਹਨ ਅਤੇ ਅਜਿਹੀਆਂ ਘਟਨਾਵਾਂ ਵਾਪਰ ਦੀਆਂ ਰਹਿੰਦੀਆਂ ਹਨ। ਤੇ ਪਿੰਡ ਦਾ ਮਾਹੌਲ ਵੀ ਕਾਫੀ ਸਹਿਮ ਭਰਿਆ ਹੈ। ਪਰ ਇਰਾਨੀ ਪੁਲਿਸ ਵੱਲੋਂ ਇਸ ਨੂੰ ਲੈਕੇ ਕੋਈ ਠੇਸ ਕਦਮ ਹਜੇ ਫਿਲਹਾਲ ਨਹੀਂ ਚੁੱਕੇ ਜਾ ਰਹੇ।