by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਲਦੀਵ ਦੀ ਰਾਜਧਾਨੀ ਮਾਲੇ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਮਾਲੇ ਵਿੱਚ ਵਿਦੇਸ਼ੀ ਕਾਮਿਆਂ ਲਈ ਬਣਾਏ ਗਏ ਘਰਾਂ 'ਚ ਅੱਗ ਲੱਗ ਗਈ। ਜਿਸ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦੌਰਾਨ ਕੁਝ ਲੋਕ ਜਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨਾਲ ਤਬਾਹ ਹੋਈ ਇਮਾਰਤ ਦੀ ਉਪਰਲੀ ਮੰਜ਼ਿਲ ਤੋਂ 10 ਲਾਸ਼ਾ ਮਿਲਿਆ ਹਨ। ਇਸ ਇਮਾਰਤ ਦੀ ਹੇਠਲੀ ਮੰਜ਼ਿਲ ਤੇ ਇਕ ਗੈਰੇਜ਼ ਸੀ ਤੇ ਇਸ 'ਚ ਅੱਗ ਲਗਣ ਤੋਂ ਬਾਅਦ ਸਾਰੀ ਇਮਾਰਤ ਨੂੰ ਅੱਗ ਨੇ ਆਪਣੇ ਲਪੇਟ 'ਚ ਲੈ ਲਿਆ ।