by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿੱਖੇ ਸੜਕ ਹਾਦਸੇ ਦਿਨੋ-ਦਿਨ ਵੱਧਦੇ ਹੀ ਜਾ ਰਹੇ ਹਨ। ਜਿਲ੍ਹੇ ਦੇ ਵੇਰਕਾ ਮਿਲਕ ਪਲਾਂਟ ਫਲਾਈਓਵਰ 'ਤੇ ਇਕ ਸੜਕ ਹਾਦਸੇ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਹਾਦਸੇ 'ਚ ਫਲਾਈਓਵਰ 'ਤੇ ਕਾਰ ਓਵਰਟੇਕ ਕਰਦੇ ਹੋਏ ਇਕ ਟਰਾਲੀ ਨਾਲ ਟਕਰਾਈ। ਇਸ ਦੌਰਾਨ ਇਕ ਦੀ ਮੌਤ ਅਤੇ 3 ਹੋਰ ਮਹਿਲਾਵਾਂ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।
ਮ੍ਰਿਤਕ ਮਹਿਲਾ ਦੀ ਪਛਾਣ ਉਪਿੰਦਰ ਕੌਰ ਨਿਵਾਸੀ ਖੰਨਾ ਦੇ ਰੂਪ ਵਿਚ ਹੋਈ ਜੋਕਿ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ 'ਤੇ ਬੈਠੀ ਸੀ। ਜਾਣਕਾਰੀ ਦੇ ਅਨੁਸਾਰ ਚਾਰੇ ਮਹਿਲਾਵਾਂ ਖੰਨਾ ਸਥਿਤ ਐੱਸ. ਜੀ. ਪੀ. ਸੀ. ਸਕੂਲ ਦੀਆਂ ਕਰਮਚਾਰੀ ਹਨ ਜੋ ਸਕੂਲ ਦਾ ਸਾਮਾਨ ਲੈਣ ਦੇ ਲਈ ਅੰਮ੍ਰਿਤਸਰ ਗਈਆਂ ਸਨ। ਖੰਨਾ ਵਾਪਿਸ ਜਾਂਦੇ ਸਮੇਂ ਗੱਡੀ ਓਵਰਟੇਕ ਦੇ ਕਾਰਨ ਟਰਾਲੀ ਨਾਲ ਟਕਰਾਈ। ਜ਼ਖਮੀ ਮਹਿਲਾਵਾਂ ਨੂੰ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਟਰਾਲੀ ਚਾਲਕ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ।