by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਦੇ ਚਬਾਵਾਲਾ ਨੇੜੇ ਸਕੂਲ ਬੱਸ ਪਤਲਣ ਦਾ ਮਾਮਲਾ ਸਾਮਣੇ ਆਇਆ ਹੈ । ਦੱਸ ਦਈਏ ਕਿ ਇਸ ਹਾਦਸੇ 'ਚ ਇਕ ਬੱਚੀ ਦੀ ਮੌਤ ਹੋ ਗਈ ਹੈ ਜਦਕਿ ਕਿ ਬੱਚੇ ਜਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ ਦਿੱਲੀ ਇੰਟਰਨੈਸ਼ਨਲ ਸਕੂਲ ਚਬਾਵਾਲਾ ਦੀ ਬੱਸ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਛੱਡਣ ਘਰ ਜਾ ਰਹੀ ਸੀ। ਜਦੋ ਬੱਸ ਸੀਣਾ ਰੋਡ ਨੇੜੇ ਪਹੁੰਚੀ ਤਾਂ ਬੱਸ ਅਚਾਨਕ ਪਲਟ ਗਈ ਇਸ ਘਟਨਾ 'ਚ ਪਹਿਲੀ ਕਲਾਸ ਦੀ ਜਗਨੂਰ ਕੌਰ ਦੀ ਮੌਤ ਹੋ ਗਈ। ਕਈ ਬੱਚੇ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਮੌਕੇ ਤੇ ਨਿੱਜੀ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ।