by vikramsehajpal
ਦਿੱਲੀ (ਸਾਹਿਬ) - ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਭਾਰਤ ਦੀ ਆਬਾਦੀ 2060 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਲਗਪਗ 1.7 ਅਰਬ ਤੱਕ ਪਹੁੰਚਣ ਦਾ ਅਨੁਮਾਨ ਹੈ ਅਤੇ ਇਸ ਤੋਂ ਬਾਅਦ ਇਸ ਵਿੱਚ 12 ਫ਼ੀਸਦ ਦੀ ਕਮੀ ਆਵੇਗੀ ਪਰ ਇਸੇ ਦੇ ਬਾਵਜੂਦ ਇਹ ਪੂਰੀ ਸ਼ਤਾਬਦੀ ਦੌਰਾਨ ਵਿਸ਼ਵ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣੇਗਾ।
ਇੱਥੇ ਅੱਜ ਜਾਰੀ ‘ਵਰਲਡ ਪਾਪੂਲੇਸ਼ਨ ਪ੍ਰਾਸਪੈਕਟਸ 2024’ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ 50-60 ਸਾਲਾਂ ਦੌਰਾਨ ਦੁਨੀਆ ਦੀ ਆਬਾਦੀ ਵਿੱਚ ਵਾਧਾ ਜਾਰੀ ਰਹਿਣ ਦਾ ਅਨੁਮਾਨ ਹੈ ਅਤੇ 2024 ਵਿੱਚ ਇਹ 8.2 ਅਰਬ ਤੱਕ ਪਹੁੰਚ ਜਾਵੇਗੀ ਜਦਕਿ 2080 ਦੇ ਦਹਾਕੇ ਦੇ ਮੱਧ ਤੱਕ ਦੁਨੀਆ ਦੀ ਆਬਾਦੀ ਲਗਪਗ 10.3 ਅਰਬ ਹੋ ਜਾਵੇਗੀ।
ਹਾਲਾਂਕਿ, ਚਰਮ ਸਥਿਤੀ ’ਤੇ ਪਹੁੰਚਣ ਮਗਰੋਂ ਆਲਮੀ ਆਬਾਦੀ ਵਿੱਚ ਹੌਲੀ-ਹੌਲੀ ਨਿਘਾਰ ਆਉਣ ਦਾ ਅਨੁਮਾਨ ਹੈ ਅਤੇ ਇਹ ਸਦੀ ਦੇ ਅੰਤ ਤੱਕ ਘੱਟ ਕੇ 10.2 ਅਰਬਰ ਰਹਿ ਜਾਵੇਗੀ।