ਦਿੱਲੀ (ਦੇਵ ਇੰਦਰਜੀਤ) : ਮੰਤਰਾਲਾ ਮੁਤਾਬਕ ਦੇਸ਼ ਵਿਚ ਹੁਣ ਵੀ 17,13,413 ਮਰੀਜ਼ ਕੋਰੋਨਾ ਵਾਇਰਸ ਦਾ ਇਲਾਜ ਕਰਵਾ ਰਹੇ ਹਨ, ਜੋ ਕਿ ਵਾਇਰਸ ਦੇ ਕੁੱਲ ਮਾਮਲਿਆਂ ਦਾ 6.02 ਫ਼ੀਸਦੀ ਹੈ, ਜਦਕਿ ਕੋਵਿਡ-19 ਤੋਂ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 92.79 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ 80,232 ਮਰੀਜ਼ ਵਾਇਰਸ ਮੁਕਤ ਹੋਏ ਹਨ। ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ 21ਵੇਂ ਦਿਨ ਨਵੇਂ ਮਾਮਲਿਆਂ ਤੋਂ ਵੱਧ ਹੈ। ਹੁਣ ਤੱਕ 2,63,90,584 ਲੋਕ ਕੋਰੋਨਾ ਤੋਂ ਸਿਹਤਮੰਦ ਹੋ ਚੁੱਕੇ ਹਨ, ਜਦਕਿ ਮੌਤ ਦਰ 1.19 ਫ਼ੀਸਦੀ ਹੋ ਗਈ ਹੈ। ਮੰਤਰਾਲਾ ਨੇ ਦੱਸਿਆ ਕਿ ਬੁੱਧਵਾਰ ਨੂੰ ਕੋਵਿਡ-19 ਲਈ 21,59,873 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਇਸ ਨਾਲ ਹੀ ਹੁਣ ਤੱਕ ਦੇਸ਼ ’ਚ 35,37,82,648 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਭਾਰਤ ’ਚ ਇਕ ਦਿਨ ਵਿਚ ਕੋਵਿਡ-19 ਦੇ 1,34,154 ਨਵੇਂ ਮਾਮਲੇ ਆਉਣ ਨਾਲ ਮਹਾਮਾਰੀ ਦੇ ਕੁੱਲ ਮਾਮਲੇ 2,84,41,986 ’ਤੇ ਪਹੁੰਚ ਗਏ, ਜਦਕਿ ਵਾਇਰਸ ਦੀ ਦਰ ਡਿੱਗ ਕੇ 6.21 ਫ਼ੀਸਦੀ ਰਹਿ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਵੀਰਵਾਰ ਦੀ ਸਵੇਰੇ ਨੂੰ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਨਾਲ 2,887 ਹੋਰ ਲੋਕਾਂ ਦੇ ਜਾਨ ਗੁਆਉਣ ਨਾਲ ਮਿ੍ਰਤਕਾਂ ਦੀ ਗਿਣਤੀ 3,37,989 ’ਤੇ ਪਹੁੰਚ ਗਈ ਹੈ, ਜਦਕਿ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਲਗਾਤਾਰ ਤੀਜੇ ਦਿਨ 20 ਲੱਖ ਤੋਂ ਹੇਠਾਂ ਹੈ। ਦੇਸ਼ ’ਚ ਕੋਰੋਨਾ ਟੀਕਾਕਰਨ 22,10,43,693 ਹੋ ਗਿਆ ਹੈ, ਜੋ ਕਿ 16 ਜਨਵਰੀ 2021 ਨੂੰ ਸ਼ੁਰੂ ਹੋਇਆ ਸੀ।