by simranofficial
ਯੂ ਪੀ (ਐਨ ਆਰ ਆਈ ): ਹਾਥਰਸ ਮਾਮਲੇ ਦਾ ਮੋਰਿਸ਼ਸ ਦੇ ਨਾਲ ਸਬੰਧ ਨਿਕਲਿਆ ਹੈ, ਓਥੋਂ ਦੀ ਫੰਡਿੰਗ ਹੋਈ ਹੈ ,ਸੀ ਐਮ ਯੋਗੀ ਅਦਿਤ੍ਯਨਾਥ ਨੇ ਵਿਰੋਧੀਆਂ ਤੇ ਤੰਜ ਕੱਸਿਆ ਹੈ ਅਤੇ ਕਿਹਾ ਹੈ ਕਿ ਕਿਸੇ ਦੀ ਵੀ ਸਾਜਿਸ਼ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ,ਜਿਕਰੇਖਾਸ ਹੈ ਕਿ ਹਾਥਰਸ ਮਾਮਲੇ ਚ ਕੁੱਲ 100 ਕਰੋੜ ਰੁਪਏ ਦੀ ਫੰਡਿੰਗ ਹੋਈ ਹੈ, ਮੋਰਿਸ਼ਸ ਤੋਂ ਪੀ ਐਫ ਆਈ ਨੂੰ 50 ਕਰੋੜ ਮਿਲਿਆ ਹੈ |
ਹਾਥਰਸ ਚ ਜੋ ਵਾਪਰਿਆ ਉਸ ਨੂੰ ਜਾਤਿਯੇ ਦੰਗਿਆਂ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ,ਯੂ ਪੀ ਦੇ ਸੀ ਐਮ ਯੋਗੀ ਅਦਿਤ੍ਯਨਾਥ ਨੇ ਖੁੱਦ ਸਾਹਮਣੇ ਆ ਕੇ ਇੰਨਾ ਗੱਲਾਂ ਦਾ ਜਿਕਰ ਕੀਤਾ ਹੈ | ਜਿਕਰੇਖਾਸ ਹੈ ਕਿ ਦੁਸ਼ਕਰਮ ਦੇ ਮਾਮਲੇ ਨੂੰ ਸਿਆਸੀ ਰੂਪ ਦੇਣ ਦੇ ਨਾਲ ਨਾਲ ਦੰਗਿਆਂ ਚ ਵੀ ਤਬਦੀਲ ਕਰਨ ਦੀ ਕੋਸ਼ਿਸ਼ ਚ ਕੁਝ ਲੋਕ ਲੱਗੇ ਹੋਏ ਸਨ , ਪੀੜਤ ਪਰਿਵਾਰ ਨੂੰ ਕਦੋ ਇਨਸਾਫ਼ ਮਿਲੇਗਾ ਇਹ ਤੇ ਸਮਾਂ ਹੀ ਦਸੇਗਾ , ਪਰ ਕੁੱਝ ਲੋਕ ਸਿਆਸੀ ਰੋਟੀਆਂ ਸੇਕਣ ਚ ਲੱਗੇ ਨੇ |