ਸ੍ਰੀ ਦਰਬਾਰ ਸਾਹਿਬ ਨੇੜੇ ਬਣੇ ਹੋਟਲਾਂ ‘ਤੇ ਚੱਲਿਆ ਪਿਲਾ ਪੰਝਾ !

by vikramsehajpal

ਅੰਮ੍ਰਿਤਸਰ (ਸਾਹਿਬ) - ਅੱਜ ਨਗਰ ਨਿਗਮ ਵੱਲੋਂ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਨਜ਼ਦੀਕ ਬਣ ਰਹੇ ਹੋਟਲ 'ਤੇ ਕਾਰਵਾਈ ਕਰਦੇ ਹੋਏ ਹੋਟਲ ਦੀ ਸਭ ਤੋਂ ਉੱਪਰਲੀ ਬਿਲਡਿੰਗ ਨੂੰ ਢਾਅ ਦਿੱਤਾ ਗਿਆ। ਦੱਸ ਦੇਈਏ ਕਿ ਇਹ ਹੋਟਲ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਬਣ ਰਿਹਾ ਸੀ ਜਿਸ ਨਾਲ ਦਰਬਾਰ ਸਾਹਿਬ ਦੀ ਦਿੱਖ ਖਰਾਬ ਹੋ ਰਹੀ ਸੀ ਅਤੇ ਇਸ ਹੋਟਲ ਨੂੰ ਛੇ ਮੰਜ਼ਿਲ ਬਿਲਡਿੰਗ ਤੱਕ ਤਿਆਰ ਕਰ ਲਿਆ ਗਿਆ ਸੀ।

ਜਾਣਕਾਰੀ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਨਾਜਾਇਜ਼ ਉਸਾਰੀਆਂ ਲਈ ਸ਼ਿਕਾਇਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਹੋਟਲ ਦੇ ਉਪਰ ਬਣੀ ਮੰਜ਼ਿਲ ਨੂੰ ਤੋੜਿਆ ਗਿਆ ਹੈ। ਇਸ ਦੌਰਾਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਾਜਾਇਜ਼ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ।

ਦੱਸ ਦਈਏ ਕਿ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਟੀ. ਪੀ. ਮਿਹਰਬਾਨ ਸਿੰਘ ਨੇ ਦੱਸਿਆ ਕਿ ਇਹ ਨਾਜ਼ਾਇਜ ਤੌਰ 'ਤੇ ਬਿਲਡਿੰਗ ਉਸਾਰੀ ਕੀਤੀ ਗਈ ਸੀ ਅਤੇ 6 ਮੰਜ਼ਿਲ ਬਿਲਡਿੰਗ ਬਣਾਈ ਸੀ ਜਿਸ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਹ ਕਾਰਵਾਈ ਕੀਤੀ ਗਈ ਹੈ।