ਦਿੱਲੀ (ਦੇਵ ਇੰਦਰਜੀਤ) : ਮੰਗਲਵਾਰ ਸਵੇਰੇ ਬਿਹਾਰ ਦੇ ਜਮੁਈ ਜ਼ਿਲ੍ਹੇ ਦੇ ਖੈਰਾ ਥਾਣਾ ਇਲਾਕੇ ’ਚ ਭੰਡਰਾ ਪਿੰਡ ਨੇੜੇ ਸਿਲੰਡਰਾਂ ਵਾਲੇ ਟਰੱਕ ਅਤੇ ਸੂਮੋ ਵਿਚਾਲੇ ਹੋਏ ਜ਼ਬਰਦਸਤ ਟੱਕਰ ’ਚ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਜੀਜਾ ਅਤੇ ਹਰਿਆਣਾ ਕੈਡਰ ਦੇ ਆਈ.ਪੀ.ਐੱਸ. ਅਧਿਕਾਰ ਓਮਪ੍ਰਕਾਸ਼ ਸਿੰਘ ਦੇ ਚਾਰ ਰਿਸ਼ਤੇਦਾਰਾਂ ਸਮੇਤ ਕੁੱਲ 6 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਇਹ ਸਾਰੇ ਲੋਕ ਆਈ.ਪੀ.ਐੱਸ. ਓਮਪ੍ਰਕਾਸ਼ ਸਿਘ ਦੀ ਭੈਣ ਦਾ ਪਟਨਾ ’ਚ ਸਸਕਾਰ ਕਰਕੇ ਜਮੁਈ ਪਰਤ ਰਹੇ ਸਨ।
ਲਖੀਸਰਾਏ ਜਿਲ੍ਹੇ ਦੇ ਬਾਰਡਰ ਇਲਾਕੇ ਦੇ ਸਿਕੰਦਰਾ ਮੋਡ ਤੋਂ 4 ਕਿਲੋਮੀਟਰ ਦੂਰ ਐੱਨ.ਐੱਚ. 80 ’ਤੇ ਸਿਲੰਡਰਾਂ ਨਾਲ ਭਰੇ ਟਰੱਕ ਅਤੇ ਟਾਟਾ ਸੂਮੋ ਵਿਕਟਾ ’ਚ ਜ਼ਬਰਦਸਤ ਟੱਕਰ ’ਚ ਮੌਕੇ ’ਤੇ ਹੀ 6 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਰਿਸ਼ਤੇਦਾਰ ਦਾ ਸਸਕਾਰ ਕਰਕੇ ਗੰਗਾ ਘਾਟ ਪਟਨਾ ਤੋਂ ਆਪਣੇ ਘਰ ਖੈਰਾ ਜਮੁਈ ਪਰਤ ਰਹੇ ਸਨ ਕਿ ਇਸੇ ਦਰਮਿਆਨ ਦਰਦਨਾਕ ਹਾਦਸਾ ਹੋ ਗਿਆ।
ਮ੍ਰਿਤਕ ਹਰਿਆਣਾ ਦੇ ਡੀ.ਆੀ.ਜੀ. ਦੀ ਭੈਣ ਗੀਤਾ ਦੇਵੀ ਦਾ ਸਸਕਾਰ ਕਰਕੇ ਆਪਣੇ ਪਰਿਵਾਰ ਨਾਲ ਘਰ ਪਰਤ ਰਹੇ ਸਨ ਜਿਥੇ ਪਿਪਰਾ ਪਿੰਡ ਨੇੜੇ ਚਾਲਕ ਨੂੰ ਨੀਂਦ ਆਉਣ ਕਾਰਨ ਵਾਹਨ ਕੰਟਰੋਲ ’ਚੋਂ ਬਾਹਰ ਹੋ ਗਿਆ ਅਤੇ ਟਕੱਰ ਨਾਲ ਟਕਰਾ ਗਿਆ।
ਮ੍ਰਿਤਕਾਂ ’ਚ ਇਕ ਹੀ ਪਰਿਵਾਰ ਦੇ 6 ਲੋਕ ਸ਼ਾਮਲ ਹਨ ਅਤੇ ਚਾਰ ਲੋਕਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ ਜਿਨ੍ਹਾਂ ’ਚੋਂ ਦੋ ਲੋਕਾਂ ਨੂੰ ਜਮੁਈ ਅਤੇ 2 ਨੂੰ ਪੀ.ਐੱਮ.ਸੀ.ਐੱਚ. ਪਟਨਾ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਮਿਤ ਸ਼ੇਖਰ ਸਿੰਘ ਉਰਫ ਨੇਪਾਲੀ ਸਿੰਘ (45), ਰਾਮਚੰਦਰ ਸਿੰਘ (35), ਲਾਲਜੀਤ ਸਿੰਘ (80), ਦੇਵੀ ਸਿੰਘ (40), ਡੇਜੀ ਕੁਮਾਰੀ (28) ਅਤੇ ਪ੍ਰੀਤਮ ਕੁਮਾਰ (25) ਦੇ ਰੂਪ ’ਚ ਕੀਤੀ ਗਈ ਹੈ।