by simranofficial
ਤਰੁਣ ਬੱਤਰਾ ਨੇ ਘਰੇਲੂ ਹਿੰਸਾ ਐਕਟ ਦੇ ਤਹਿਤ ਮਾਮਲੇ ਵਿੱਚ ਦੋ ਜੱਜਾਂ ਦੇ ਬੈਂਚ ਨੇ ਕਿਹਾ ਸੀ ਕਿ ਨੂੰਹ ਉਸਦੇ ਪਤੀ ਦੇ ਮਾਪਿਆਂ ਦੀ ਜਾਇਦਾਦ ਵਿੱਚ ਨਹੀਂ ਰਹਿ ਸਕਦੀ।ਤੇ ਹੁਣ ਇਸ ਕੇਸ ਦੀ ਸੁਣਵਾਈ ਕਰ ਰਹੀ ਤਿੰਨ ਮੈਂਬਰੀ ਬੈਂਚ ਨੇ ਤਰੁਣ ਬੱਤਰਾ ਦੇ ਫੈਸਲੇ ਨੂੰ ਉਲਟਾਉਂਦਿਆਂ 6-7 ਪ੍ਰਸ਼ਨਾਂ ਦੇ ਜਵਾਬ ਦਿੱਤੇ ਹਨ ਅਤੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪਤੀ ਦੀ ਵੱਖਰੀ ਜਾਇਦਾਦ ਵਿਚ ਹੀ ਨਹੀਂ ਬਲਕਿ ਸਾਂਝੇ ਘਰ ਵਿਚ ਨੂੰਹ ਦਾ ਹੱਕ ਹੈ। ਘਰੇਲੂ ਹਿੰਸਾ ਐਕਟ ਦੇ ਤਹਿਤ ਨੂੰਹ ਨੂੰ ਆਪਣੇ ਪਤੀ ਦੇ ਮਾਪਿਆਂ ਦੇ ਘਰ ਰਹਿਣ ਦਾ ਅਧਿਕਾਰ ਹੈ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਤਰੁਣ ਬੱਤਰਾ ਮਾਮਲੇ ਵਿੱਚ ਦੋ ਜੱਜਾਂ ਦੇ ਬੈਂਚ ਦੇ ਫ਼ੈਸਲੇ ਨੂੰ ਪਲਟ ਦਿੱਤਾ।