ਨਵੀਂ ਦਿੱਲੀ (ਨੇਹਾ): ਨਵੀਂ ਦਿੱਲੀ (ਨੇਹਾ) : ਦਿੱਲੀ ਪੁਲਸ ਦੇ 3 IPS ਅਧਿਕਾਰੀਆਂ ਦੀ ਟੀਮ 'ਆਪ' ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਘਰ ਪਹੁੰਚੀ ਹੈ। ਸਵਾਤੀ ਨੇ ਮੁੱਖ ਮੰਤਰੀ ਨਿਵਾਸ 'ਤੇ CM ਕੇਜਰੀਵਾਲ ਦੇ PA ਵਿਭਵ ਕੁਮਾਰ ਵਲੋਂ ਉਸਦੇ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਸੀ। ਇਸ ਸਬੰਧ ਵਿਚ ਦਿੱਲੀ ਪੁਲਿਸ ਉਸ ਦੇ ਬਿਆਨ ਦਰਜ ਕਰਨ ਲਈ ਉਸ ਦੇ ਘਰ ਪਹੁੰਚੀ ਹੈ। ਹਾਲਾਂਕਿ ਉਸ ਸਮੇਂ ਉਹ ਘਰ 'ਚ ਮੌਜੂਦ ਨਹੀਂ ਸੀ।
ਸੂਤਰਾਂ ਨੇ ਦੱਸਿਆ ਕਿ ਪੁਲਿਸ ਸਵਾਤੀ ਮਾਲੀਵਾਲ ਤੋਂ ਇਹ ਜਾਣਨ ਲਈ ਆਈ ਹੈ ਕਿ ਜੇਕਰ ਉਸ ਨਾਲ ਕੁੱਟਮਾਰ ਹੋਈ ਹੈ ਤਾਂ ਉਸ ਨੇ ਕੋਈ ਸ਼ਿਕਾਇਤ ਕਿਉਂ ਨਹੀਂ ਦਰਜ ਕਰਵਾਈ। ਕੀ ਉਨ੍ਹਾਂ 'ਤੇ ਕਿਸੇ ਕਿਸਮ ਦਾ ਦਬਾਅ ਹੈ? ਜੇਕਰ ਸਵਾਤੀ ਮਾਲੀਵਾਲ ਪੁਲਿਸ ਨੂੰ ਕੋਈ ਬਿਆਨ ਦਿੰਦੀ ਹੈ ਤਾਂ ਉਸ ਨੂੰ ਐਫਆਈਆਰ ਵਿੱਚ ਬਦਲ ਦਿੱਤਾ ਜਾਵੇਗਾ।
ਪੁਲਸ ਅਧਿਕਾਰੀਆਂ ਮੁਤਾਬਕ ਮਾਲੀਵਾਲ ਨੇ ਸੋਮਵਾਰ (13 ਮਈ) ਨੂੰ ਸਿਵਲ ਲਾਈਨ ਪੁਲਸ ਸਟੇਸ਼ਨ ਪਹੁੰਚੀ ਸੀ ਅਤੇ ਦੋਸ਼ ਲਾਇਆ ਸੀ ਕਿ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੇ ਮੁੱਖ ਮੰਤਰੀ ਨਿਵਾਸ 'ਤੇ ਉਸ ਨਾਲ ਦੁਰਵਿਵਹਾਰ ਕੀਤਾ। ਉਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।