ਸਪੀਕਰ ਸੰਧਵਾਂ ਨੇ ਗ੍ਰਹਿ ਸਕੱਤਰ ਤੋਂ ਮੰਗੀ ਰਿਸ਼ਵਤ, ਰਿਪੋਰਟ ਪੇਸ਼ ਦੇ ਦਿੱਤੇ ਨਿਰਦੇਸ਼

by nripost

ਚੰਡੀਗੜ੍ਹ (ਹਰਮੀਤ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਤੋਂ ਪੁਲਿਸ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਵਿਚ ਕਾਲੀਆਂ ਭੇਡਾਂ ਦੀ ਰਿਪੋਰਟ ਮੰਗੀ ਹੈ। ਸਪੀਕਰ ਨੇ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਤੋ ਮੰਗਲਵਾਰ ਨੂੰ ਕੋਟਕਪੁਰਾ ਦੇ ਏ.ਐੱਸ.ਆਈ ਬੋਹੜ ਸਿੰਘ ਖ਼ਿਲਾਫ਼ ਕਾਰਵਾਈ ਦੀ ਰਿਪੋਰਟ ਮੰਗੀ ਸੀ। ਦੱਸਿਆ ਜਾਂਦਾ ਹੈ ਕਿ ਡੀਜੀਪੀ ਰਿਪੋਰਟ ਸੌੰਪਣ ਨਹੀਂ ਪੁੱਜੇ ਪਰ ਉਨ੍ਹਾਂ ਕੋਈ ਹੋਰ ਅਧਿਕਾਰੀ ਭੇਜ ਦਿੱਤਾ ਅਤੇ ਸਪੀਕਰ ਨੇ ਰਿਪੋਰਟ ਲੈਣ ਦੀ ਬਜਾਏ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਪੱਤਰ ਲਿਖ ਕੇ ਬੋਹੜ ਸਿੰਘ ਸਮੇਤ ਹੋਰਨਾਂ ਅਧਿਕਾਰੀਆਂ ਬਾਰੇ ਅਗਲੇ ਚਾਰ ਪੰਜ ਦਿਨਾਂ ਵਿਚ ਮੁਕੰਮਲ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ।

ਵਰਨਣਯੋਗ ਹੈ ਕਿ ਬੀਤੇ ਕੱਲ੍ਹ ਸਪੀਕਰ ਨੇ ਡੀਜੀਪੀ ਗੌਰਵ ਯਾਦਵ ਨੂੰ ਫਰੀਦਕੋਟ ਦੇ ਏਐਸਆਈ ਬੋਹੜ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ ਦੀ ਰਿਪੋਰਟ ਸੌਂਪਣ ਲਈ ਕਿਹਾ ਸੀ। ਅੱਜ ਸਵੇਰੇ ਜਦੋਂ ਡੀਜੀਪੀ ਗੌਰਵ ਯਾਦਵ ਨੇ ਸਪੀਕਰ ਨੂੰ ਆਪਣੇ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਤਾਂ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੇ ਡੀਜੀਪੀ ਨੂੰ ਨਾ ਆਉਣ ਲਈ ਕਿਹਾ ਸੀ। ਸੰਧਵਾਂ ਨੇ ਦੱਸਿਆ ਕਿ "ਡੀਜੀਪੀ ਨੂੰ ਸਵੇਰੇ ਬੁਲਾਇਆ ਸੀ। ਉਹ ਮੇਰੇ ਚੈਂਬਰ ਵਿੱਚ ਆ ਕੇ ਮੈਨੂੰ ਰਿਪੋਰਟ ਸੌਂਪਣਾ ਚਾਹੁੰਦੇ ਸਨ ਪਰ ਮੈਂ ਉਨ੍ਹਾਂ ਨੂੰ ਪੁਲਿਸ, ਟਰਾਂਸਪੋਰਟ, ਸਿਹਤ ਵਿਚ ਉਨ੍ਹਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਰਿਪੋਰਟਾਂ ਮੰਗੀਆਂ ਹਨ। ਜਿਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ, ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਵਿਧਾਨ ਸਭਾ 'ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਫਰੀਦਕੋਟ ਦੇ ਇਕ ਏਐੱਸਆਈ ਦੇ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਉਂਦਿਆਂ ਸਦਨ ਤੋਂ ਇਜਾਜ਼ਤ ਮੰਗੀ ਸੀ ਕਿ ਇਸ ਮਾਮਲੇ 'ਤੇ ਡੀਜੀਪੀ ਤੋਂ ਰਿਪੋਰਟ ਕਿਉਂ ਨਾ ਲਈ ਜਾਵੇ।