ਲੁਧਿਆਣਾ: ਸੂਟਕੇਸ ‘ਚੋਂ ਮਿਲੀ ਕੱਟੀ ਹੋਈ ਲਾਸ਼, ਰੇਲਵੇ ਟਰੈਕ ‘ਤੇ ਸੁੱਟਿਆ

by nripost

ਲੁਧਿਆਣਾ (ਸਰਬ ): ਲੁਧਿਆਣਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਢੋਲੇਵਾਲ ਪੁੱਲ ਦੇ ਉੱਪਰ ਦੋ ਹਿੱਸਿਆਂ ਵਿੱਚ ਕੱਟੀ ਲਾਸ਼ ਬਰਾਮਦ ਹੋਈ। ਜਿੱਥੇ ਸਿਰ ਨੂੰ ਇੱਕ ਅਟੈਚੀ ਦੇ ਵਿੱਚ ਬੰਦ ਕਰਕੇ ਪੁੱਲ ਦੇ ਉੱਪਰ ਸੁੱਟਿਆ ਗਿਆ ਸੀ ਅਤੇ ਧੜ ਪੁਲ ਦੇ ਨੀਚੇ ਲਾਈਨਾਂ ਤੋਂ ਬਰਾਮਦ ਹੋਇਆ। ਮੌਕੇ 'ਤੇ ਪਹੁੰਚੀ ਆਰਪੀਐਫ ਅਤੇ ਜੀਆਰਪੀ ਦੀਆਂ ਟੀਮਾਂ ਨੇ ਇਸ ਘਟਨਾ ਬਾਰੇ ਜ਼ਿਲ੍ਹਾ ਪੁਲਿਸ ਨੂੰ ਸੂਚਨਾ ਦਿੱਤੀ।

ਲੁਧਿਆਣਾ ‘ਚ ਸੂਟਕੇਸ ‘ਚੋਂ ਕੱਟੀ ਹੋਈ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਰੇਲਵੇ ਦੇ ਇੱਕ ਮੁਲਾਜ਼ਮ ਨੇ ਇਸ ਬਾਰੇ ਆਰਪੀਐਫ ਨੂੰ ਸੂਚਿਤ ਕੀਤਾ। ਦੱਸ ਦਈਏ ਕਿ ਮੁਲਾਜ਼ਮਾਂ ਨੂੰ ਗਸ਼ਤ ਦੌਰਾਨ ਪਲਾਸਟਿਕ ਦੇ ਲਿਫਾਫੇ ‘ਚ ਵਿਅਕਤੀ ਦੀਆਂ ਕੱਟੀਆਂ ਹੋਈਆਂ ਲੱਤਾਂ ਮਿਲੀਆਂ। ਇਸ ਕਾਰਨ ਉਹ ਡਰ ਗਿਆ ਅਤੇ ਉਸ ਨੇ ਆਰਪੀਐਫ ਨੂੰ ਇਸ ਬਾਰੇ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਆਰਪੀਐਫ ਅਤੇ ਜੀਆਰਪੀ ਦੀਆਂ ਟੀਮਾਂ ਹਰਕਤ ਵਿੱਚ ਆਈਆਂ ਅਤੇ ਮੌਕੇ ‘ਤੇ ਪਹੁੰਚੀਆਂ। ਜਿਸ ਤੋਂ ਬਾਅਦ ਰੇਲਵੇ ਪੁਲਿਸ ਨੇ ਇਸ ਘਟਨਾ ਦੀ ਸੂਚਨਾ ਜ਼ਿਲ੍ਹਾ ਪੁਲਿਸ ਨੂੰ ਦਿੱਤੀ। ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਜਾਂਤ ਦੌਰਾਨ ਪੁਲ ‘ਤੇ ਕੱਟੀਆਂ ਲੱਤਾਂ ਵਾਲੇ ਲਿਫਾਫੇ ਤੋਂ ਬਾਅਦ ਇੱਕ ਸੂਟਕੇਸ ਨੂੰ ਰੇਲਵੇ ਟਰੈਕ ਤੋਂ ਬਰਾਮਦ ਕੀਤਾ।

ਹਾਲੇ ਤੱਕ ਇਸ ਕੱਟੀ ਹੋਈ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਾਤਲ ਨੇ ਵਿਅਕਤੀ ਨੂੰ ਮਾਰਨ ਤੋਂ ਬਾਅਦ ਲਾਸ਼ ਦੇ ਟੁਕੜੇ ਕਰ ਦਿੱਤੇ ਅਤੇ ਲਾਸ਼ ਨੂੰ ਰੇਲਵੇ ਟਰੈਕ ‘ਤੇ ਸੁੱਟ ਦਿੱਤਾ। ਦੱਸ ਦਈਏ ਕਿ ਪੁਲਿਸ ਨੇ ਲੁਧਿਆਣਾ ਦੇ ਸ਼ੇਰ ਪੁਲ ਚੌਕ ਨੇੜੇ ਪੁਲ ‘ਤੇ ਸੂਟਕੇਸ ਅਤੇ ਲੱਤਾਂ ਰੇਲਵੇ ਟਰੈਕ ‘ਤੇ ਮਿਲੀਆਂ ਹਨ। ਇਸ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਕਾਤਲ ਲਾਸ਼ ਨੂੰ ਟੁਕੜੇ-ਟੁਕੜੇ ਕਰਕੇ ਟਰੈਕ ‘ਤੇ ਸੁੱਟਣਾ ਚਾਹੁੰਦੇ ਸਨ ਤਾਂ ਜੋ ਕਤਲ ਨੂੰ ਹਾਦਸੇ ਦਾ ਰੂਪ ਦਿੱਤਾ ਜਾ ਸਕੇ।