ਮੋਗਾ (ਦੇਵ ਇੰਦਰਜੀਤ) : ਕਲਯੁੱਗ ਦੇ ਇਸ ਦੌਰ ਵਿਚ ਰਿਸ਼ਤਿਆਂ ਦੀ ਮਹੱਤਤਾ ਦਿਨ-ਬ-ਦਿਨ ਖ਼ਤਮ ਹੁੰਦੀ ਜਾ ਰਹੀ ਹੈ। ਅਜਿਹਾ ਹੀ ਇਕ ਮਾਮਲਾ ਮੋਗਾ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਉਦੋਂ ਸਾਹਮਣੇ ਆਇਆ ਹੈ, ਜਦ ਪਿਤਾ ਨੇ ਹੀ ਆਪਣੀ ਨਾਬਾਲਗ 16 ਸਾਲ ਬੇਟੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਸਬੰਧ ਵਿਚ ਪੁਲਸ ਵੱਲੋਂ ਪੀੜਤਾ ਦੀ ਸ਼ਿਕਾਇਤ ’ਤੇ ਉਸਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਦੀ ਜਾਂਚ ਇੰਸਪੈਕਟਰ ਕਰਮਜੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਨੇ ਕਿਹਾ ਕਿ ਉਹ ਦਸਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਪੰਜਵੀਂ ਕਲਾਸ ਤੋਂ ਹੀ ਸਕੂਲ ਦੇ ਹੋਸਟਲ ਵਿਚ ਰਹਿੰਦੀ ਸੀ। ਕੋਰੋਨਾ ਕਾਲ ਦੌਰਾਨ ਛੁੱਟੀਆਂ ਹੋਣ ’ਤੇ ਉਸਦਾ ਪਿਤਾ ਉਸ ਨੂੰ ਘਰ ਲੈ ਗਿਆ।
28 ਅਪ੍ਰੈਲ ਨੂੰ ਜਦ ਉਹ ਆਪਣੇ ਪਿਤਾ ਨੂੰ ਪਾਣੀ ਦੇਣ ਲਈ ਚੁਬਾਰੇ ਵਿਚ ਗਈ ਤਾਂ ਉਸਦੇ ਪਿਤਾ ਨੇ ਉਸ ਨੂੰ ਜਬਰੀ ਫੜ ਲਿਆ ਅਤੇ ਮੂੰਹ ਵਿਚ ਕੱਪੜਾ ਪਾ ਕੇ ਮੂੰਹ ਬੰਦ ਕਰ ਦਿੱਤਾ। ਮੇਰੇ ਨਾਲ ਮੇਰੀ ਮਰਜ਼ੀ ਦੇ ਬਿਨਾਂ ਕਥਿਤ ਤੌਰ ’ਤੇ ਜਬਰ ਜ਼ਨਾਹ ਕੀਤਾ ਅਤੇ ਕਿਹਾ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਇਸ ਦੇ ਬਾਅਦ ਮੈਂ ਇੰਨਾਂ ਡਰ ਗਈ ਕਿ ਕਿਸੇ ਨੂੰ ਦੱਸਿਆ ਨਹੀਂ।
ਜਦ ਦੁਬਾਰਾ ਸਕੂਲ ਦੇ ਹੋਸਟਲ ਵਿਚ ਗਈ ਅਤੇ ਮੇਰਾ ਪਿਤਾ ਦੁਬਾਰਾ ਉਸ ਨੂੰ ਹੋਸਟਲ ਤੋਂ ਲੈਣ ਲਈ ਆਇਆ ਤਾਂ ਮੈਂ ਉਸ ਨਾਲ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ। ਜਿਸ ’ਤੇ ਮੇਰਾ ਪਿਤਾ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ, ਜਿਸ ’ਤੇ ਮੈਂ ਬਹੁਤ ਜ਼ਿਆਦਾ ਡਰ ਗਈ।
ਮੈਨੂੰ ਜਦੋਂ ਇਸ ਦਾ ਕਾਰਨ ਪੁੱਛਿਆ, ਤਾਂ ਮੈਂ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ, ਜਿਨ੍ਹਾਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੇਰੀ ਮਾਤਾ ਨੂੰ ਇਸ ਘਟਨਾ ਸਬੰਧੀ ਜਾਣੂ ਕਰਵਾਇਆ ਅਤੇ ਇਸ ਦੇ ਬਾਅਦ ਪੁਲਸ ਨੂੰ ਸੂਚਿਤ ਕੀਤਾ। ਡੀ.ਐੱਸ.ਪੀ. ਨੇ ਦੱਸਿਆ ਕਿ ਪੀੜਤ ਲੜਕੀ ਦਾ ਮੈਡੀਕਲ ਚੈੱਕਅਪ ਕਰਵਾਉਣ ਦੇ ਬਾਅਦ ਉਸ ਦੇ ਮਾਣਯੋਗ ਅਦਾਲਤ ਵਿਚ ਬਿਆਨ ਦਰਜ ਕਰਵਾਏ ਜਾਣਗੇ। ਉਹ ਘਟਨਾ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਕਥਿਤ ਦੋਸ਼ੀ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਉਸਨੂੰ ਕਾਬੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।