ਭਾਰਤ-ਚੀਨ ਸਰਹੱਦ ਉਤੇ ਕਈ ਮਹੀਨਿਆਂ ਦੇ ਤਣਾਅ ਵੱਧ ਦਾ ਜਾ ਰਿਹਾ ਹੈ ਦੋਵਾਂ ਦੇਸ਼ਾਂ ਦੇ ਵਿੱਚ ਕਾਫੀ ਤਨਾਵ ਦੀ ਸਥਿਤੀ ਬਣੀ ਹੋਈ ਹੈ ,ਓਥੇ ਹੀ ਹੁਣ ਇਸ ਤਨਾਵ ਦੇ ਵਿੱਚ ਭਾਰਤੀ ਫੌਜ ਨੇ ਚੀਨ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਸਰਹੱਦ ਨੇੜੇ ਫੜੇ ਚੀਨੀ ਸੈਨਿਕ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਕਰ ਦਿੱਤਾ ਹੈ।ਚੀਨੀ ਸੈਨਾ ਦਾ ਕਹਿਣਾ ਹੈ ਕਿ ਇਹ ਜਵਾਨ ਕੁਝ ਲੋਕਾਂ ਨੂੰ ਰਸਤਾ ਦੱਸਣ ਦੇ ਚੱਕਰ ਵਿਚ ਖੁਦ ਹੀ ਗਲਤੀ ਨਾਲ LAC ਨੂੰ ਪਾਰ ਕਰ ਗਿਆ ਅਤੇ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ।
ਦੱਸ ਦਈਏ ਕਿ ਇਕ ਦਿਨ ਪਹਿਲਾਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਆਸ ਜਤਾਈ ਸੀ ਕਿ ਪੂਰਬੀ ਲੱਦਾਖ ਵਿੱਚ ਭਾਰਤ ਵਾਲੇ ਪਾਸੇ ਦਾਖ਼ਲ ਹੋਏ ਉਸ ਦੇ ਲਾਪਤਾ ਫ਼ੌਜੀ ਨੂੰ ਭਾਰਤੀ ਥਲ ਸੈਨਾ ਜਲਦੀ ਹੀ ਰਿਹਾਅ ਕਰ ਦੇਵੇਗੀ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਇਕ ਬਿਆਨ ਜਾਰੀ ਕਰਕੇ ਭਾਰਤੀ ਫੌਜ ਨੂੰ ਜਵਾਨ ਨੂੰ ਵਾਪਸ ਕਰਨ ਦੀ ਅਪੀਲ ਕੀਤੀ ਸੀ। ਭਾਰਤੀ ਫੌਜ ਨੇ ਲੰਘੇ ਦਿਨ ਡੈਮਚੋਕ ਸੈਕਟਰ ’ਚੋਂ ਇਕ ਚੀਨੀ ਫੌਜੀ, ਜੋ ਗ਼ਲਤੀ ਨਾਲ ਅਸਲ ਕੰਟਰੋਲ ਰੇਖਾ ਉਲੰਘ ਆਇਆ ਸੀ, ਨੂੰ ਹਿਰਾਸਤ ਵਿੱਚ ਲੈ ਲਿਆ ਸੀ।
by simranofficial