ਦਿੱਲੀ (ਦੇਵ ਇੰਦਰਜੀਤ) : ਰੂਸ ਨੇ ਭਾਰਤ ਨੂੰ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਐੱਸ-400 ਮਿਜ਼ਾਈਲ ਸਿਸਟਮ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਰੂਸ ਦੇ ਫ਼ੌਜ ਤਕਨੀਕੀ ਸਹਿਯੋਗ ਲਈ ਸੰਘੀ ਸੇਵਾ ਦੇ ਡਾਇਰੈਕਟਰ ਸ਼ੁਗਾਏਵ ਨੇ ਦੁਬਈ ਏਅਰ ਸ਼ੋਅ ਤੋਂ ਪਹਿਲਾਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਐੱਸ-400 ਮਿਜ਼ਾਈਲ ਸਿਸਟਮ ਦੀ ਸਪਲਾਈ ਪਹਿਲਾਂ ਤੋਂ ਤੈਅ ਯੋਜਨਾ ਮੁਤਾਬਕ ਹੋ ਰਹੀ ਹੈ।
ਸ਼ੁਗਾਏਵ ਨੇ ਕਿਹਾ ਕਿ ਭਾਰਤ ਨੂੰ ਐੱਸ-400 ਹਵਾ ਰੱਖਿਆ ਸਿਸਟਮ ਦੀ ਸਪਲਾਈ ਸ਼ੁਰੂ ਹੋ ਗਈ ਹੈ ਅਤੇ ਇਹ ਯੋਜਨਾ ਮੁਤਾਬਕ ਅੱਗੇ ਵੱਧ ਰਹੀ ਹੈ। ਚੀਨ ਅਤੇ ਤੁਰਕੀ ਵਿਚ ਪਹਿਲਾਂ ਤੋਂ ਹੀ ਐੱਸ-400 ਹਵਾ ਰੱਖਿਆ ਸਿਸਟਮ ਮੌਜੂਦ ਹਨ। ਰੂਸ ਅਤੇ ਭਾਰਤ ਨੇ ਅਕਤੂਬਰ 2018 ’ਚ ਐੱਸ-400 ਹਵਾ ਰੱਖਿਆ ਸਿਸਟਮ ਦੀ ਸਪਲਾਈ ਨੂੰ ਲੈ ਕੇ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ।
— ਐੱਸ-400 ਸਭ ਤੋਂ ਆਧੁਨਿਕ ਏਅਰ ਡਿਫੈਂਸ ਸਿਸਟਮ ਹੈ।
— ਇਹ 400 ਕਿਲੋਮੀਟਰ ਤੱਕ ਦੀ ਸਰਹੱਦ ਅੰਦਰ ਆਉਣ ਵਾਲੇ ਦੁਸ਼ਮਣ ਦੇ ਜਹਾਜ਼ਾਂ, ਮਿਜ਼ਾਈਲਾਂ ਅਤੇ ਡਰੋਨ ਨੂੰ ਵੀ ਤਬਾਹ ਕਰਨ ਵਿਚ ਸਮਰੱਥ ਹੈ।
— ਇਸ ਦੀ ਟ੍ਰੈਕਿੰਗ ਸਮਰੱਥਾ ਕਰੀਬ 600 ਕਿਲੋਮੀਟਰ ਹੈ।
— ਇਹ ਦੁਸ਼ਮਣ ਦੇ ਹਥਿਆਰਾਂ ਨੂੰ ਹਵਾ ’ਚ ਤਬਾਹ ਕਰਨ ਵਰਗੀ ਸਮਰੱਥਾ ਰੱਖਦਾ ਹੈ।
— ਇਬ ਬੈਲਿਸਟਿਕ ਮਿਜ਼ਾਈਲਾਂ ਅਤੇ ਹਾਈਪਰਸੋਨਿਕ ਟਾਰਗੇਟ ਨੂੰ ਵੀ ਡਿਗਾਉਣ ’ਚ ਸਮਰੱਥ ਹੈ।
— ਐੱਸ-300 ਦੀ ਤੁਲਨਾ ਵਿਚ ਐੱਸ-400 ’ਚ ਫਾਇਰਿੰਗ ਰੇਟ 2.5 ਗੁਣਾ ਤੇਜ਼ ਹੈ।
— ਲੰਬੀ ਦੂਰੀ ਦਾ ਰਡਾਰ ਇਕ ਦਰਜਨ ਤੋਂ ਵੱਧ ਟਾਰਗੇਟ ਨੂੰ ਤਬਾਹ ਕਰਨ ’ਚ ਸਮਰੱਥ ਹੋਣ ਦੇ ਨਾਲ-ਨਾਲ ਇਕੱਠੇ 100 ਤੋਂ ਵੱਧ ਉਡਣ ਵਾਲੀਆਂ ਵਸਤੂਆਂ ਨੂੰ ਟਰੈਕ ਕਰ ਸਕਦਾ ਹੈ।