ਨਵੀਂ ਦਿੱਲੀ (ਐਨ ਆਰ ਆਈ): ਅੱਜ ਇੱਕ ਵਾਰ ਫਿਰ ਭਾਰਤ ਅਤੇ ਚੀਨ ਦੇ ਵਿੱਚ ਦੁਪਹਿਰ 12 ਵਜੇ ਕੋਰ ਕਮਾਂਡਰ ਪੱਧਰੀ ਗੱਲਬਾਤ ਦਾ ਸੱਤਵਾਂ ਦੌਰ ਸ਼ੁਰੂ ਹੋਵੇਗਾ |
ਇਸ ਗੱਲਬਾਤ ਦੇ ਵਿੱਚ ਸਰਹੱਦਾਂ ਨੂੰ ਲੈ ਜੋ ਤਣਾਅ ਬਣਿਆ ਹੋਇਆ ਹੈ ,ਉਸਨੂੰ ਲੈ ਕੇ ਗਲਬਾਤ ਕੀਤੀ ਜਾਵੇਗੀ , ਇਹ ਗੱਲਬਾਤ ਪੂਰਬੀ ਲੱਦਾਖ ਦੇ ਚੁਸ਼ੂਲ ਦੇ ਖੇਤਰ ਚ ਹੋਵੇਗੀ, ਜਿੱਥੇ ਅਪ੍ਰੈਲ ਮਈ ਤੋਂ ਹੀ ਦੋਨੇ ਪਾਸੇ ਸੇਨਾਂਵਾਂ ਖੜੀਆਂ ਹੋਇਆ ਨੇ ,ਕਈ ਵਾਰ ਦੋਨਾਂ ਸੇਨਾਵਾਂ ਦੇ ਅਧਿਕਾਰੀਆਂ ਵਿੱਚ ਸਰਹੱਦਾਂ ਤੇ ਤਣਾਅ ਘਟਾਉਣ ਨੂੰ ਲੈ ਗਲਬਾਤ ਹੋਈ ਹੈ ਸੈਨਿਕ ਬੱਲ ਘਟਾਉਣ ਨੂੰ ਲੈ ਕਈ ਵਾਰ ਚਰਚਾ ਕੀਤੀ ਗਈ ਹੈ | ਜਿਕਰੇਖਾਸ ਹੈ ਕਿ ਹਰ ਵਾਰ ਚੀਨ ਆਪਣੀਆਂ ਗੱਲਾਂ ਤੋਂ ਮੁਕਰ ਜਾਂਦਾ ਹੈ ,ਉਹ ਕਹਿੰਦਾ ਕੁੱਝ ਹੋਰ ਤੇ ਕਰਦਾ ਕੁਝ ਹੋਰ ਹੈ, ਦਸ ਦਈਏ ਕਿ ਨਵੀਨ ਸ੍ਰੀਵਾਸਤਵ, ਸੰਯੁਕਤ ਸਕੱਤਰ (ਪੂਰਬੀ ਏਸ਼ੀਆ), ਵਿਦੇਸ਼ ਮੰਤਰਾਲੇ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। ਨਾਲ ਹੀ, ਚੀਨ ਤੋਂ ਮਿਲਟਰੀ ਅਫਸਰਾਂ ਤੋਂ ਇਲਾਵਾ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਹਨ।
ਇਸ ਤੋਂ ਬਾਅਦ ਇਹ ਜ਼ਿੰਮੇਵਾਰੀ ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਦੇ ਹੱਥ ਵਿੱਚ ਆਵੇਗੀ। ਹੁਣ ਤਕ ਜੋ ਵੀ ਗੱਲਬਾਤ ਕੀਤੀ ਗਈ ਹੈ ਉਹ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ ਸੀ। ਜਿਕਰੇਖਾਸ ਹੈ ਕਿ ,ਇਸ ਗੱਲਬਾਤ ਵਿਚ ਭਾਰਤ ਇਸ ਮੁੱਦੇ ਤੇ ਗੱਲਬਾਤ ਕਰਨਾ ਚਾਹੁੰਦਾ ਹੈ ਕਿ ਪੂਰਬੀ ਲੱਦਾਖ ਦੇ ਪੂਰੇ ਖੇਤਰ ਬਾਰੇ ਗੱਲ ਹੋਣੀ ਚਾਹੀਦੀ ਹੈ. ਜਿੱਥੇ ਚੀਨੀ ਫੌਜ ਦੇ ਜਵਾਨ ਤਾਇਨਾਤ ਹਨ ਅਤੇ ਉਨ੍ਹਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ. ਪਰ ਚੀਨ ਇਹ ਕਹਿ ਰਿਹਾ ਹੈ ਕਿ ਸਿਰਫ ਪੈਨਗੋਂਗ ਝੀਲ ਦੀ ਹੀ ਗੱਲ ਕਰੀਏ.
ਹੁਣ ਬੈਠਕ ਤੋਂ ਬਾਅਦ ਕਿ ਨਤੀਜਾ ਨਿਕਲਦਾ ਹੈ ,ਇਹ ਬਾਅਦ ਚ ਪਤਾ ਲਗੇਗਾ, ਪਰ ਚੀਨ ਨਾਲ ਹੁਣ ਤਕ ਜਿੰਨੀਆਂ ਵੀ
ਬੈਠਕਾਂ ਕੀਤੀਆਂ ਗਿਆ ਨੇ ਉਨ੍ਹਾਂ ਸਾਰੀਆਂ ਤੇ ਉਸਨੇ ਪਾਣੀ ਫੇਰਿਆ ਹੈ |