ਮੁੰਬਈ (ਰਾਘਵ)- ਫਿਲਮ 'ਐਨੀਮਲ' ਨਾਲ ਦੁਨੀਆ ਭਰ 'ਚ ਬਾਕਸ ਆਫਿਸ 'ਤੇ ਧਮਾਲ ਮਚਾਉਣ ਵਾਲੇ ਬਾਲੀਵੁੱਡ
ਅਦਾਕਾਰ ਰਣਬੀਰ ਕਪੂਰ ਹੁਣ ਤੀਰਅੰਦਾਜ਼ੀ ਦਾ ਅਭਿਆਸ ਕਰਰਹੇ ਹੱਨ। ਅਦਾਕਾਰ ਦੀਆਂ ਤੀਰਅੰਦਾਜ਼ੀ ਦੇ ਇਕ ਕੋਚ ਨਾਲ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਉਸ ਦੀ ਫ਼ਿਲਮ ‘ਰਾਮਾਇਣ’ ਦੀ ਚਰਚਾ ਸ਼ੁਰੂ ਹੋ ਗਈ ਹੈ।
ਮੀਡੀਆ ਰਿਪੋਰਟਾਂ ਦੀ ਮਣੀਏ 'ਤੇ ਫ਼ਿਲਮ ‘ਰਾਮਾਇਣ’ ਲੰਬੇ ਸਮੇਂ ਤੋਂ ਸ਼ੁਰੂਆਤੀ ਗੇੜ ਵਿੱਚ ਹੀ ਅਟਕੀ ਹੋਈ ਹੈ। ਪ੍ਰੋਡਕਸ਼ਨ ਅਤੇ ਕਾਸਟਿੰਗ ਕਾਰਨ ਫਿਲਮ ਨਿਰਮਾਣ ਵਿੱਚ ਦੇਰੀ ਹੋ ਰਹੀ ਹੈ। ਫ਼ਿਲਮ ਵਿੱਚ ਰਣਬੀਰ ਕਪੂਰ ਭਗਵਾਨ ਰਾਮ ਅਤੇ ਅਦਾਕਾਰਾ ਸਾਈ ਪੱਲਵੀ ਸੀਤਾ ਦੀ ਭੂਮਿਕਾ ਨਿਭਾਏਗੀ। ਇਕ ਪ੍ਰਸੰਸਕ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਤਸਵੀਰਾਂ ਅਦਾਕਾਰ ਰਣਬੀਰ ਕਪੂਰ ਦੀ ‘ਰਾਮਾਇਣ’ ਫਿਲਮ ਦੀ ਤਿਆਰੀ ਦੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਚਾਕਲੇਟੀ ਹੀਰੋ ਦੀ ਇਮੇਜ ਤੋਂ ਲੈ ਕੇ ਰੋਹੀ ਹੀਰੋ ਦੀ ਇਮੇਜ ਤੱਕ ਦਾ ਸਫਰ ਤੈਅ ਕਰ ਚੁੱਕੇ ਅਦਾਕਾਰ ਰਣਬੀਰ ਕਪੂਰ ਪਹਿਲੀ ਵਾਰ ਅਜਿਹੇ ਕਿਰਦਾਰ ‘ਚ ਨਜ਼ਰ ਆਉਣਗੇ, ਜਿਸ ‘ਚ ਉਹ ਅੱਜ ਤੱਕ ਨਜ਼ਰ ਨਹੀਂ ਆਏ।