ਦਿੱਲੀ (ਦੇਵ ਇੰਦਰਜੀਤ) : ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਸੰਕਰਮਣ ਦੇ 10 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦਰਮਿਆਨ 125 ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋਈ ਹੈ। ਭਾਰਤ ’ਚ ਐਤਵਾਰ ਨੂੰ 30 ਲੱਖ, 20 ਹਜ਼ਾਰ 119 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਗਏ ਅਤੇ ਹੁਣ ਤੱਕ ਇਕ ਅਰਬ 12 ਕਰੋੜ 34 ਲੱਖ 30 ਹਜ਼ਾਰ 478 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ।
ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 10,229 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਪੀੜਤਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ 44 ਲੱਖ 47 ਹਜ਼ਾਰ 536 ਹੋ ਗਿਆ ਹੈ।
ਇਸੇ ਦੌਰਾਨ 11,926 ਮਰੀਜ਼ ਸਿਹਤਮੰਦ ਹੋਏ ਹਨ ਅਤੇ ਇਸ ਦੇ ਨਾਲ ਹੀ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ ਤਿੰਨ ਕਰੋੜ 38 ਲੱਖ 49 ਹਜ਼ਾਰ 785 ਹੋ ਗਈ ਹੈ।
ਦੇਸ਼ ’ਚ ਸਰਗਰਮ ਮਾਮਲੇ 1,822 ਘੱਟ ਕੇ 1,34,096 ਰਹਿ ਗਏ ਹਨ। ਇਸ ਮਿਆਦ ’ਚ 125 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਰਿਕਵਰੀ ਦਰ 98.26 ਫੀਸਦੀ ਅਤੇ ਮੌਤ ਦਰ 1.35 ਫੀਸਦੀ ’ਤੇ ਬਰਕਰਾਰ ਹੈ।