ਪੰਜਾਬ (ਐਨ ਆਰ ਆਈ) :- ਜ਼ੀਰਾ ਦੇ ਹਲਕਾ ਮਖੁੂ ਵਿੱਚ ਇੱਕ ਫਿਲਮੀ ਸਟਾਇਲ ਨਾਲ ਲੁੱਟ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਲੁਟੇਰਿਆਂ ਨੇ ਦਿਨ ਦਿਹਾੜੇ ਪੁਲੀਸ ਦੀ ਵਰਦੀ ਵਿਚ ਆਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਪਿਸਤੌਲ ਦੀ ਨੋਕ ਤੇ ਪਰਵਾਰਿਕ ਮੈਂਬਰਾਂ ਨੂੰ ਬੰਦੀ ਬਣਾ 35 ਤੋਲੇ ਸੋਨਾ ਲੁੱਟ ਕੇ ਫਰਾਰ ਹੋ ਗਏ
ਪਰਿਵਾਰਿਕ ਮੈਂਬਰ ਨੇ ਜੱਦ ਕੈਮਰੇ ਰਾਹੀਂ ਦੇਖਿਆ ਤੇ ਤਿੰਨ ਪੁਲੀਸ ਮੁਲਾਜ਼ਮ ਬਾਹਰ ਖੜ੍ਹੇ ਸਨ ਜਿਸਤੋ ਬਾਅਦ ਦਰਵਾਜਾ ਖੁੱਲਨ ਤੇ ਫਰਜ਼ੀ ਪੁਲਸ ਮੁਲਾਜ਼ਮਾਂ ਨੇ ਅੰਦਰ ਆ ਕੇ ਉਹਨਾਂ ਤੇ ਚੋਰੀ ਦੇ ਗਹਿਣੇ ਖਰੀਦਣ ਦਾ ਇਲਜ਼ਾਮ ਲਾ ਧਮਕਾਉਣਾ ਸ਼ੁਰੂ ਕਰ ਦਿੱਤਾ ਜਦੋਂ ਰਣਜੀਤ ਸਿੰਘ ਅਤੇ ਉਸ ਦੇ ਲੜਕੇ ਤਰਨਜੀਤ ਸਿੰਘ ਨੇ ਕਿਹਾ ਕਿ ਅਸੀਂ ਕੋਈ ਵੀ ਚੋਰੀ ਦੇ ਗਹਿਨੇ ਨਹੀਂ ਖਰੀਦੇ ਤਾਂ ਉਹ ਆਪਣੇ ਅਸਲੀ ਰੂਪ ਵਿੱਚ ਆ ਗਏ ਅਤੇ ਉਨ੍ਹਾਂ ਦੀ ਦੋ ਸਾਲ ਦੀ ਬੱਚੀ ਉਪਰ ਪਿਸਤੌਲ ਤਾਣ ਕੇ ਘਰ ਵਿਚ ਪਏ ਸਾਰੇ ਗਹਿਣੇ ਲੁੱਟ ਕੇ ਅਤੇ ਪਰਵਾਰਿਕ ਮੈਂਬਰਾਂ ਦੀ ਕੁੱਟਮਾਰ ਕਰ ਉਨ੍ਹਾਂ ਨੂੰ ਇਕ ਕਮਰੇ ਵਿਚ ਬੰਦ ਕਰ ਕੇ ਫਰਾਰ ਹੋ ਗਏ
ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਜ਼ੀਰਾ ਐਸ ਪੀ ਡੀ ਫ਼ਿਰੋਜ਼ਪੁਰ ਅਤੇ ਥਾਣਾ ਮਖੂ ਦੀ ਪੁਲਸ ਮੌਕੇ ਤੇ ਪਹੁੰਚ ਗਈ |