by simranofficial
ਗੁਰਦਾਸਪੁਰ (ਐਨ ਆਰ ਆਈ ): ਪੰਜਾਬ ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ,ਇਸ ਜ਼ਹਿਰ ਨੇ ਕਈ ਲੋਕਾਂ ਦੇ ਘਰ ਉਜਾੜ ਦਿੱਤੇ, ਪਰ ਇਸਦੇ ਬਾਵਜ਼ੂਦ ਇਹ ਕਾਰੋਬਾਰ ਜਾਰੀ ਹੈ ,ਹੁਣ ਗੁਰਦਾਸਪੁਰ ਚ ਇੱਕ ਔਰਤ ਸਮੇਤ ਦੋ ਵਿਕਅਤੀਆਂ ਨੂੰ ਕਾਬੂ ਕੀਤਾ ਗਿਆ ਹੈ ਜੋ ਇਸ ਜ਼ਹਿਰ ਦਾ ਧੰਦਾ ਕਰਦੇ ਸੀ , ਸਦਰ ਥਾਣਾ ਗੁਰਦਾਸਪੁਰ ਦੀ ਪੁਲਿਸ ਨੇ ਵੱਖ ਵੱਖ ਜਗਹ ਤੇ ਛਾਪੇਮਾਰੀ ਕਰ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ 2 ਵਿਅਕਤੀਆਂ ਅਤੇ ਇਕ ਮਹਿਲਾਂ ਨੂੰ ਨਜਾਇਜ਼ ਦੇਸੀ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ ਵਿਅਕਤੀਆਂ ਕੋਲੋਂ 75 ਹਜ਼ਾਰ ਐਮ.ਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਅਤੇ ਮਹਿਲਾਂ ਨੂੰ 1 ਲੱਖ 20 ਹਜ਼ਾਰ ਐਮ.ਐਲ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਗਈ ਹੈ |