by simranofficial
ਖੰਨਾ (ਐਨ .ਆਰ .ਆਈ ):ਅਧਿਆਪਕ ਜਿਸਨੂੰ ਗੁਰੂ ਕਿਹਾ ਜਾਂਦਾ ਹੈ ,ਜਿਹਨਾਂ ਤੋਂ ਸਾਨੂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ,ਜੋ ਵਿਦਿਆਰਥੀਆਂ ਨੂੰ ਅੰਧਕਾਰ ਵਾਲੇ ਰਾਹ ਤੋਂ ਉਜਾਲੇ ਵੱਲ ਲੈ ਕੇ ਜਾਂਦਾ ਹੈ ,ਅੱਜ ਉਸੀ ਅਧਿਆਪਕ ਦੇ ਵਲੋਂ ਅਜਿਹਾ ਕਾਰਾ ਕੀਤਾ ਗਿਆ ਹੈ ,,ਜਿਸਤੋ ਬਾਅਦ ਹਰ ਕੋਈ ਹੈਰਾਨ ਹੋ ਰਿਹਾ ਹੈ ਖੰਨਾ ਦੇ ਪ੍ਰਿੰਸੀਪਲ ਦੇ ਆਪਣੇ ਸਟਾਫ ਦੀ ਮਹਿਲਾ ਅਧਿਆਪਕ ਨਾਲ ਕਥਿਤ ਅਸ਼ਲੀਲ ਹਰਕਤਾਂ ਕਰਦੇ ਦੀ ਕਥਿਤ ਵੀਡਿਉ ਵਾਇਰਲ ਹੋਈ ਹੈ। ਪ੍ਰਿੰਸੀਪਲ ਜਸਪਾਲ ਸਿੰਘ ਦੇ ਨਾਲ ਦਿਖਾਈ ਦੇ ਰਹੀ ਮਹਿਲਾ ਆਈਟੀਆਈ ਦੀ ਅਧਿਆਪਕ ਦੱਸਿਆ ਜਾ ਰਿਹਾ ਹੈ।ਇਹ ਵੀਡਿਉ ਸੋਸ਼ਲ ਮੀਡੀਆਂ ਉਤੇ ਵਾਇਰਲ ਹੋ ਰਹੀ ਹੈ। ਇਸ ਵੀਡਿਉ ਵਿਚ ਕਥਿਤ ਤੌਰ ਉਤੇ ਪ੍ਰਿੰਸੀਪਲ ਅਤੇ ਮਹਿਲਾ ਅਧਿਆਪਕ ਇਕ ਦੂਜੇ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਨਜ਼ਰ ਆ ਰਹੇ ਹਨ।