by simranofficial
ਇਸਲਾਮਾਬਾਦ (ਐਨ .ਆਰ .ਆਈ ):ਇੱਕ ਮਹੀਨੇ ਪਹਿਲਾ ਪਾਕਿਸਤਾਨ ਦੇ ਇੱਕ ਇਲਾਕੇ ਵਿਚ ਹਮਲਾ ਹੋਇਆ ਸੀ ,ਜਿਸ ਵਿਚ ਕਈ ਲੋਕਾਂ ਦੀਆਂ ਜਾਣਾ ਚਲੀਆਂ ਗਈਆ ਸੀ ਓਥੇ ਹੀ ਹੁਣ ਇੱਕ ਹੋਰ ਵੱਡੀ ਖ਼ਬਰ ਇਲਾਕੇ ਪੇਸ਼ਾਵਰ ਤੋਂ ਸਾਹਮਣੇ ਆ ਰਹੀ ਹੈ ਜਿਥੇ ਇੱਕ ਵੱਡਾ ਧਮਾਕਾ ਹੋਇਆ ,ਇਹ ਧਮਾਕਾ ਪਾਕਿਸਤਾਨ ਦੇ ਪੇਸ਼ਾਵਰ ਦੇ ਇੱਕ ਮਦਰੱਸੇ ਨੇੜੇ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਇਹ ਮਦਰੱਸਾ ਦੀਰ ਕਲੋਨੀ ਵਿੱਚ ਸਥਿਤ ਹੈ। ਮੌਕੇ 'ਤੇ ਪਹੁੰਚੀ ਰਾਹਤ ਤੇ ਬਚਾਅ ਟੀਮ ਨੇ ਦੱਸਿਆ ਕਿ ਇਸ ਧਮਾਕੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 70 ਤੋਂ ਵੱਧ ਬੱਚੇ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਵਿੱਚੋਂ ਬਹੁਤਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।