by simranofficial
ਭਾਰਤ-ਪਾਕਿ 'ਦੀ ਸਰਹੱਦ ਤੇ ਇਕ ਵਾਰ ਫੇਰ ਡਰੋਨ ਵੇਖਿਆ ਗਿਆ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਬੀਐਸਐਫ ਦੀ 89 ਬਟਾਲੀਅਨ ਦੀ ਬੀਓਪੀ ਕਮਲਜੀਤ ਦੇ ਜਵਾਨਾਂ ਵੱਲੋਂ ਅੱਜ ਤੜਕਸਾਰ ਭਾਰਤ-ਪਾਕਿ ਸਰਹੱਦ 'ਤੇ ਉਡ
ਰਹੇ ਪਾਕਿਸਤਾਨੀ ਡਰੋਨ ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬੀਐੱਸਐੱਫ ਦੀ ਬੀਓਪੀ ਕਮਲਜੀਤ ਦੇ ਜਵਾਨ ਜਦੋਂ ਭਾਰਤ ਪਾਕਿ ਸਰਹੱਦ 'ਤੇ ਤਾਇਨਾਤ ਸਨ ਕਿ ਸਵੇਰੇ 5.45 ਪਾਕਿਸਤਾਨ ਵਾਲੇ ਪਾਸੇ ਤੋਂ ਉਡਦਾ ਆ ਰਿਹਾ ਡਰੋਨ ਭਾਰਤ ਸੀਮਾ ਵੱਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਵਾਨਾਂ ਦੀ ਬਾਜ਼ ਨਜ਼ਰ ਕੰਡਿਆਲੀ ਤਾਰ ਉਪਰ ਉਡ ਰਹੇ ਡਰੋਨ ਦੀ ਪਈ ਜਿੱਥੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ।