ਪਾਕਿਸਤਾਨ ‘ਚ ਬਰਫਬਾਰੀ, ਮੀਂਹ ਤੇ ਜ਼ਮੀਨ ਖਿਸਕਣ ਨਾਲ ਕਈ ਮੌਤਾਂ

by jagjeetkaur

ਪਾਕਿਸਤਾਨ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਭਾਰੀ ਮੀਂਹ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸ ਦੌਰਾਨ, ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਨੇ ਅਗਲੇ 48 ਘੰਟਿਆਂ ਵਿੱਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ।

NDMA ਮੁਤਾਬਕ ਅਗਲੇ 48 ਘੰਟਿਆਂ 'ਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਦੇ ਨਾਲ-ਨਾਲ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਅਗਲੇ 12 ਤੋਂ 24 ਘੰਟਿਆਂ ਦੌਰਾਨ ਖੈਬਰ ਪਖਤੂਨਖਵਾ, ਗਿਲਗਿਤ-ਬਾਲਟਿਸਤਾਨ, ਪੀਓਕੇ ਅਤੇ ਕਸ਼ਮੀਰ, ਪੰਜਾਬ ਸਮੇਤ ਦੇਸ਼ ਦੇ ਉੱਤਰੀ ਹਿੱਸਿਆਂ 'ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ, ਜਦਕਿ ਬਰਫਬਾਰੀ ਅਤੇ ਤੇਜ਼ ਤੂਫਾਨ ਵੀ ਆ ਸਕਦਾ ਹੈ। ਕਈ ਥਾਵਾਂ 'ਤੇ ਗੜੇ ਪੈਣ ਦੀ ਵੀ ਸੰਭਾਵਨਾ ਹੈ।

ਐਨਡੀਐਮਏ ਨੇ ਆਪਣੀ ਐਡਵਾਈਜ਼ਰੀ ਵਿੱਚ ਕਿਹਾ ਹੈ ਕਿ 5 ਤੋਂ 7 ਮਾਰਚ ਤੱਕ ਮੀਂਹ ਦੇ ਅਗਲੇ ਦੌਰ ਦੀ ਸੰਭਾਵਨਾ ਹੈ, ਜੋ ਕੇਪੀ, ਕਸ਼ਮੀਰ, ਜੀਬੀ ਅਤੇ ਪੰਜਾਬ ਦੇ ਉਪਰਲੇ ਇਲਾਕਿਆਂ ਦੇ ਨਾਲ ਬਲੋਚਿਸਤਾਨ ਨੂੰ ਪ੍ਰਭਾਵਤ ਕਰੇਗੀ। ਉੱਤਰ-ਪੱਛਮੀ ਸਿੰਧ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। NDMA ਨੇ ਯਾਤਰੀਆਂ ਨੂੰ ਪਹਾੜੀ ਇਲਾਕਿਆਂ 'ਚ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣ ਲਈ ਕਿਹਾ ਹੈ।