by simranofficial
ਪੰਜਾਬ (ਐਨ ਆਰ ਆਈ);- ਦੇਸ਼ ਭਰ ਵਿਚ ਕਾਂਗਰਸ ਪਾਰਟੀ ਦੀ ਸਮਾਰਟ ਵਿਲੇਜ ਸਕੀਮ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨੂੰ ਰਾਹੁਲ ਗਾਂਧੀ ਦੇ ਡ੍ਰੀਮ ਪ੍ਰੋਜੈਕਟ ਵਾਂਗ ਲਾਂਚ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਸੁਲਤਾਨਪੁਰ ਲੋਧੀ ਵਿਚ ਇਕ ਵਿਸ਼ਾਲ ਇਕੱਠ ਵਿਚ 147 ਪੰਚਾਇਤਾਂ ਨੂੰ ਤਕਰੀਬਨ 14.50 ਕਰੋੜ ਰੁਪਏ ਦੀ ਵਿਕਾਸ ਰਾਸ਼ੀ ਦਿੱਤੀ ਗਈ | ਇਸ ਦੌਰਾਨ ਵਿਧਾਇਕ ਨਵਤੇਜ ਸਿੰਘ ਚੀਮਾ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਇਸ ਸਕੀਮ ਵਿੱਚ ਬਹੁਤ ਦਿਲਚਸਪੀ ਹੈ ਅਤੇ ਇਸ ਸਦਕਾ, ਪਿੰਡਾਂ ਨੂੰ ਸਮਾਰਟ ਬਣਾਉਣ ਲਈ ਇਸ ਸਕੀਮ ਤਹਿਤ ਪਿੰਡਾਂ ਦੀ ਮੁਰੰਮਤ ਕੀਤੀ ਜਾਵੇਗੀ |