by simranofficial
ਅਮਰੀਕਾ(ਐਨ .ਆਰ .ਆਈ ): ਅਮਰੀਕਾ ਦੇ ਰਾਸ਼ਟਪਤੀ ਦੀਆਂ ਚੋਣਾਂ ਨਵੰਬਰ ਵਿਚ ਹੋਣ ਵਾਲਿਆਂ ਨੇ ਜਿਸਨੂੰ ਲੈ ਕੇ ਦੋਵਾਂ ਪਾਰਟੀਆਂ ਵਿਚ ਕਾਫੀ ਮੁਕਾਵਲਾ ਚਲ ਰਿਹਾ ਹੈ ,ਤੇ ਹੁਣ ਅਮਰੀਕਾ ਵਿੱਚ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਤੇ ਡੈਮੋਕਰੇਟਿਕ ਉਮੀਦਵਾਰ ਜੋ ਬਿਡੇਨ ਵਿਚਕਾਰ ਇਲਜ਼ਾਮਾਂ ਦਾ ਦੌਰ ਜਾਰੀ ਹੈ। ਹੁਣ ਟਰੰਪ ਨੇ ਬਿਡੇਨ ਨੂੰ ‘ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਖ਼ਰਾਬ ਉਮੀਦਵਾਰ’ ਕਿਹਾ ਹੈ। ਉੱਤਰ ਕੈਰੋਲੀਨਾ ਰੈਲੀ ਵਿੱਚ ਭੀੜ ਨੂੰ ਵੇਖ ਕੇ ਉਤਸ਼ਾਹਤ ਹੋਏ ਟਰੰਪ ਨੇ ਕਿਹਾ, "ਮੈਂ ਰਾਸ਼ਟਰਪਤੀ ਰਾਜਨੀਤੀ ਦੇ ਇਤਿਹਾਸ ਦੇ ਸਭ ਤੋਂ ਭੈੜੇ ਉਮੀਦਵਾਰ ਦੇ ਖਿਲਾਫ ਚੋਣ ਲੜ ਰਿਹਾ ਹਾਂ ਤੇ ਜੇ ਮੈਂ ਹਾਰ ਜਾਂਦਾ ਹਾਂ ਤਾਂ ਇਹ ਮੇਰੇ ਲਈ ਬਹੁਤ ਚਿੰਤਾ ਦੀ ਗੱਲ ਹੋਵੇਗੀ। ਕਾਸ਼ ਉਹ ਚੰਗਾ ਹੁੰਦਾ, ਤਾਂ ਮੇਰੇ 'ਤੇ ਦਬਾਅ ਘੱਟ ਹੁੰਦਾ।"ਪਰ ਜੇਕਰ ਬਿਡੇਨ ਜਿੱਤੇ ਤਾਂ ਚੀਨ ਜਿੱਤੇਗਾ, ਅਜਿਹੇ ਹੋਰ ਦੇਸ਼ ਜਿੱਤ ਜਾਣਗੇ