by simranofficial
ਦੇਸ਼ ਵਿਚ ਔਰਤਾਂ ਉਤੇ ਤੇਜ਼ੀ ਨਾਲ ਵਧ ਰਹੇ ਅਪਰਾਧ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਲਈ ਅਡਵਾਇਜਰੀ (Advisory) ਜਾਰੀ ਕੀਤੀ ਹੈ।ਅਜਿਹੇ ਅਪਰਾਧ ਦੇ ਮਾਮਲੇ ਵਿਚ ਅਕਸਰ ਇਹ ਦੇਖਿਆ ਗਿਆ ਹੈ ਕਿ ਔਰਤਾਂ ਅਪਰਾਧ ਦੇ ਬਾਅਦ ਵੀ ਇਨਸਾਫ ਲਈ ਥਾਣੇ ਦੇ ਚੱਕਰ ਕੱਢਣ ਮਜਬੂਰ ਹੁੰਦੀਆਂ ਹਨ। ਸਰਕਾਰ ਦੁਆਰਾ ਜਾਰੀ ਕੀਤੀ ਅਡਵਾਇਜ਼ਰੀ ਦੇ ਅਨੁਸਾਰ ਹੁਣ ਔਰਤਾਂ ਉਤੇ ਜੁਰਮ ਬਾਰੇ ਐਫਆਈਆਰ ਦਰਜ ਕਰਨਾ ਲਾਜ਼ਮੀ ਹੋਵੇਗਾ।ਉੱਤਰ ਪ੍ਰਦੇਸ਼ ਵਿਚ ਹਾਥਰਸ ਮਾਮਲੇ ਵਿੱਚ ਇੱਕ ਲੜਕੀ ਨਾਲ ਕਥਿਤ ਸਮੂਹਿਕ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਨੇ ਇਕ ਵਾਰ ਫਿਰ ਔਰਤ ਦੀ ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਦੇਸ਼ ਵਿੱਚ ਔਰਤਾਂ ਵਿਰੁੱਧ ਵਧ ਰਹੇ ਅਪਰਾਧ ਨੂੰ ਕਿਵੇਂ ਰੋਕਿਆ ਜਾਵੇ, ਇਸ ਬਾਰੇ ਇੱਕ ਵਾਰ ਫਿਰ ਚਰਚਾ ਜ਼ੋਰਾਂ ‘ਤੇ ਹੈ