by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੂਬੇ 'ਚ ਪੰਚਾਇਤੀ ਜ਼ਮੀਨਾਂ ਨੂੰ ਕਬਜ਼ੇ ਤੋਂ ਛੁਡਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਜਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਪਿੰਡ ਹੋਤੀਪੁਰ 'ਚ ਪੈਮਾਇਸ਼ ਦੇ ਦੌਰਾਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਕੌਰ ਬੀ ਦੀ ਕੋਠੀ ਵੀ ਪੰਚਾਇਤ ਦੀ ਜ਼ਮੀਨ 'ਤੇ ਪਾਈ ਗਈ ਹੈ।
ਪਿੰਡ ਦੇ ਸਰਪੰਚ ਕੁਲਵੰਤ ਸਿੰਘ ਨੇ ਗਾਇਕਾ ਕੌਰ ਬੀ ਦੇ ਪਰਿਵਾਰ ਸਮੇਤ ਕੁਝ ਹੋਰ ਵੀ ਲੋਕਾਂ ਵਲੋਂ ਪੰਚਾਇਤ ਦੀ ਖੇਤੀ ਯੋਗ ਜ਼ਮੀਨ 'ਤੇ ਕਬਜ਼ਾ ਪਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਖੇਤੀ ਯੋਗ ਜ਼ਮੀਨ ਕੌਰ ਬੀ ਦੇ ਪਰਿਵਾਰ ਵਲੋਂ ਛੱਡ ਦਿੱਤੀ ਗਈ ਹੈ।
ਉਧਰ ਗਾਇਕਾ ਕੌਰ ਬੀ ਦੇ ਭਰਾ ਗੁਰਵਿੰਦਰ ਸਿੰਘ ਨੇ ਪੰਚਾਇਤੀ ਜ਼ਮੀਨ 'ਤੇ ਕੋਠੀ ਸਬੰਧੀ ਕਿਹਾ ਕਿ ਸਰਕਾਰ ਵਲੋਂ ਜੋ ਵੀ ਫ਼ੈਸਲਾ ਲਿਆ ਜਾਵੇਗਾ ਉਹ ਮਨਜ਼ੂਰ ਹੋਵੇਗਾ।