
ਅੰਮ੍ਰਿਤਸਰ (ਸਾਹਿਬ) - ਇਸ ਸਾਲ ਭਾਰਤ ਵਿਚ ਕੜਾਕੇ ਦੀ ਠੰਢ ਪੈ ਸਕਦੀ ਹੈ। ਸਤੰਬਰ ਦੇ ਅੱਧ ਵਿਚ ਲਾ ਨੀਨਾ ਐਕਟਿਵ ਹੋਣ ਦੀ ਸੰਭਾਵਨਾ ਹੈ। ਇਸ ਨਾਲ ਬਾਰਿਸ਼ ਦਾ ਦੌਰ ਅਕਤੂਬਰ ਤਕ ਚੱਲ ਸਕਦਾ ਹੈ। ਕੜਾਕੇ ਦੀ ਠੰਡ ਵੀ ਦੇਸ਼ ਦੇ ਕਈ ਹਿੱਸਿਆਂ ਵਿਚ ਪਰੇਸ਼ਾਨ ਕਰੇਗੀ। ਦੱਸ ਦਈਏ ਕਿ ਇਸ ਸਾਲ ਪਹਿਲਾਂ ਤਪਦੀ ਗਰਮੀ, ਫ਼ਿਰ ਮਾਨਸੂਨ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ।
ਹੁਣ ਸਰਦੀ ਨੂੰ ਲੈ ਕੇ ਵੀ ਅਜਿਹੇ ਦਾਅਵੇ ਸਾਹਮਣੇ ਆ ਰਹੇ ਹਨ। ਮੌਸਮ ਵਿਭਾਗ ਮੁਤਾਬਕ ਸਤੰਬਰ ਵਿਚ ਲਾ ਨੀਨਾ ਐਕਟਿਵ ਹੋਣ ਦੀ ਉਮੀਦ ਹੈ। ਇਸ ਕਾਰਨ ਦਸੰਬਰ ਦੇ ਮੱਧ ਤੋਂ ਜਨਵਰੀ ਤਕ ਕੜਾਕੇ ਦੀ ਠੰਡ ਪੈ ਸਕਦੀ ਹੈ। ਲਾ ਨੀਨਾ ਕਾਰਨ ਆਮ ਤੌਰ 'ਤੇ ਤਾਪਮਾਨ ਵਿਚ ਗਿਰਾਵਟ ਆਉਂਦੀ ਹੈ।
ਭਾਰਤ ਵਿਚ ਮਾਨਸੂਨ 15 ਅਕਤੂਬਰ ਤਕ ਖ਼ਤਮ ਹੋ ਜਾਂਦਾ ਹੈ, ਪਰ ਇਸ ਵਾਰ ਮਾਨਸੂਨ ਦਾ ਵਤੀਰਾ ਵੀ ਆਮ ਨਹੀਂ ਰਿਹਾ। ਇਸ ਸਾਲ ਮਾਨਸੂਨ ਸਮੇਂ ਸਿਰ ਆਇਆ, ਪਰ ਜੂਨ ਵੀ ਘੱਟ ਬਾਰਿਸ਼ ਹੋਈ। ਜੁਲਾਈ-ਅਗਸਤ ਵਿਚ ਬਿਹਤਰ ਬਾਰਿਸ਼ ਹੋਈ।