ਕੈਨੇਡਾ: 1.8 ਮਿਲੀਅਨ ਡਾਲਰ ਮੁੱਲ ਦੀਆਂ 20 ਗੱਡੀਆਂ ਚੋਰੀ ਕਰਨ ਵਾਲੇ 3 ਗ੍ਰਿਫ਼ਤਾਰ

by nripost

ਓਨਟਾਰੀਓ (ਸਰਬ) : ਜੁਆਇੰਟ ਆਟੋ ਥੈਫਟ ਜਾਂਚ ਦੌਰਾਨ ਪੀਲ ਪੁਲਿਸ ਦੇ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਪੁਲਿਸ ਨੂੰ 1·8 ਮਿਲੀਅਨ ਡਾਲਰ ਮੁੱਲ ਦੀਆਂ 20 ਗੱਡੀਆਂ ਮਿਲੀਆਂ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਭਾਈਵਾਲੀ ਵਿੱਚ ਕੀਤੀ ਗਈ ਜਾਂਚ ਵਿੱਚ ਇਹ ਗੱਡੀਆਂ ਬਰਾਮਦ ਹੋਈਆਂ। ਇਸ ਦੇ ਨਾਲ ਹੀ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਉੱਤੇ 38 ਚਾਰਜਿਜ਼ ਲਾਏ ਗਏ। ਦਸੰਬਰ 2023 ਵਿੱਚ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਨੇ ਬਰੈਂਪਟਨ ਵਿੱਚ ਇੱਕ ਲੋਕਲ ਟਰੱਕਿੰਗ ਯਾਰਡ ਦੀ ਜਾਂਚ ਸ਼ੁਰੂ ਕੀਤੀ।ਬੋਲਟਨ ਦੀ ਇਸ ਇੰਡਸਟਰੀਅਲ ਯੂਨਿਟ ਦੀ ਪਛਾਣ ਚੋਰੀ ਦੀਆਂ ਗੱਡੀਆਂ ਨੂੰ ਲੋਡ ਕਰਨ ਲਈ ਵਰਤੇ ਜਾਣ ਦਾ ਪਤਾ ਲੱਗਿਆ ਸੀ। ਇੱਥੋਂ ਚੋਰੀ ਦੀਆਂ ਗੱਡੀਆਂ ਲੋਡ ਕਰਕੇ ਦੁਬਈ, ਓਮਾਨ ਤੇ ਸੋਹਾਰ ਵਰਗੀਆਂ ਥਾਂਵਾਂ ਉੱਤੇ ਭੇਜੀਆਂ ਜਾਂਦੀਆਂ ਸਨ।

ਜਾਂਚਕਾਰਾਂ ਨੂੰ ਕਈ ਹਾਈ ਐਂਡ ਪਿੱਕਅੱਪ ਟਰੱਕ ਤੇ ਹੋਰ ਗੱਡੀਆਂ ਇੱਥੋਂ ਬਰਾਮਦ ਹੋਈਆਂ ਜਿਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। 26 ਮਾਰਚ ਨੂੰ ਪੁਲਿਸ ਨੇ ਕਈ ਸਰਚ ਵਾਰੰਟ ਕਢਵਾ ਕੇ ਤਲਾਸ਼ੀ ਲਈ ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ। ਟੋਰਾਂਟੋ ਦੇ 62 ਸਾਲਾ ਫੁਆਦ ਸਖ਼ਤੂਰ, ਟੋਰਾਂਟੋ ਦੇ 38 ਸਾਲਾ ਅਲੀ ਅਲਫਾਵੇਅਰ ਤੇ ਮਿਸੀਸਾਗਾ ਦੇ 29 ਸਾਲਾ ਹਰਵੀਰ ਬੋਪਾਰਾਇ ਨੂੰ ਕਈ ਮਾਮਲਿਆਂ ਵਿੱਚ ਚਾਰਜ ਕੀਤਾ ਗਿਆ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਮਿਲ ਕੇ ਕੀਤੀ ਗਈ ਜਾਂਚ ਵਿੱਚ ਇਹ ਗੱਡੀਆਂ ਬਰਾਮਦ ਹੋਈਆਂ। ਇਨ੍ਹਾਂ ਤਿੰਨੋਂ ਵਿਅਕਤੀਆਂ ਉੱਤੇ ਕੁੱਲ 38 ਚਾਰਜ ਲਾਏ ਗਏ, ਜਿਨ੍ਹਾਂ ਨੂੰ ਪੁਲਿਸ ਨੇ ਦਸੰਬਰ 2023 ਵਿੱਚ ਸ਼ੁਰੂ ਕੀਤੀ ਜਾਂਚ ਦੌਰਾਨ ਗ੍ਰਿਫਤਾਰ ਕੀਤਾ ਸੀ।