ਕਾਂਗਰਸੀ ਵੰਡ ਰਹੇ ਨੇ ਸਮਾਰਟ ਰਾਸ਼ਨ ਕਾਰਡ, ਸਰਕਾਰੀ ਵਿਭਾਗ ਵੀ ਦੇ ਰਿਹਾ ਸਾਥ-ਮੱਕੜ

by vikramsehajpal

ਰੂਪਨਗਰ, 23 ਦਸਬੰਰ (ਸੱਜਨ ਸੈਣੀ) : ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰ ਦੇ ਅਹੁਦੇਦਾਰਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਇੱਕ ਸ਼ਿਕਾਇਤ ਦੇ ਕੇ ਫੂਡ ਐਂਡ ਸਪਲਾਈ ਵਿਭਾਗ ਤੇ ਦੋਸ਼ ਲਾਇਆ ਹੈ ਕਿ ਉਹਨਾਂ ਨੇ ਜਿਹੜੇ ਸਮਾਰਟ ਕਾਰਡ ਵਿਭਾਗ ਰੂਪਨਗਰ ਆਪਣੇ ਇੰਸਪੈਕਟਰ ਅਤੇ ਡੀਪੂ ਹੋਲਡਰਾਂ ਰਾਹੀਂ ਵੰਡਣੇ ਸਨ , ਉਹ ਨਗਰ ਕੌਂਸਲ ਚੋਣਾ ਲੜ ਰਹੇ ਕਾਂਗਰਸ ਉਮੀਦਵਾਰਾਂ ਨੂੰ ਦੇ ਦਿੱਤੇ ਹਨ ਤਾਂ ਜੋ ਸ਼ਹਿਰੀ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ।

ਇਸ ਮੌਕੇ ਸ਼ਹਿਰੀ ਪ੍ਰਧਾਨ ਪਰਮਜੀਤ ਸਿਘ ਮੱਕੜ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਤੋਂ ਰੂਪਨਗਰ ਸ਼ਹਿਰ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਨੀਲੇ ਕਾਰਡ ਕੱਟ ਦਿੱਤੇ।

4 ਸਾਲ ਦਾ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਹੈ ਪਰ ਇੱਕ ਵੀ ਨਵਾਂ ਕਾਰਡ ਕਿਸੇ ਗਰੀਬ ਦਾ ਨਹੀਂ ਬਣਿਆ। ਹੁਣ ਨਗਰ ਕੌਂਸਲ ਚੋਣਾ ਨੇੜੇ ਆਈਆਂ ਦੇਖ ਕੇ ਕਾਂਗਰਸ ਪਾਰਟੀ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਗਰੀਬੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਅਜਿਹੇ ਹੋਛੇ ਹਥਕੰਡੇ ਅਪਣਾਏ ਜਾ ਰਹੇ ਹਨ। ਇਸੇ ਮੌਕੇ ਸਾਬਕਾ ਕੌਂਸਲਰ ਕੁਲਵੰਤ ਸਿੰਘ ਸੈਣੀ ਅਤੇ ਯੂਥ ਆਗੂ ਬਲਜਿੰਦਰ ਸਿੰਘ ਮਿੱਠੂ ਵਿਸ਼ੇਸ਼ ਤੌਰ ਤੇ ਮੌਜੂਦ ਸਨ।