ਓੜੀਸਾ ‘ਚ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਕਾਬੂ, 3 ਗ੍ਰਿਫ਼ਤਾਰ

by nripost

ਭੁਵਨੇਸ਼ਵਰ (ਰਾਘਵ): ਪਿਛਲੇ ਦੋ ਮਹੀਨਿਆਂ ਦੌਰਾਨ ਓੜੀਸਾ ਭਰ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਪੁਲਿਸ ਨੇ ਭੁਵਨੇਸ਼ਵਰ ਵਿਚੋਂ ਸ਼ਨੀਵਾਰ ਨੂੰ ਕਾਬੂ ਕਰ ਲਿਆ। ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ।

ਪੁਲਿਸ ਕਮਿਸ਼ਨਰ ਸੰਜੀਬ ਪੰਡਾ ਨੇ ਦੱਸਿਆ ਕਿ 'ਕਾਜਲ-ਬਿੱਟੂ-ਮਧੂ' ਨਾਮ ਦੇ ਇਸ ਗਿਰੋਹ ਨੇ ਭੁਵਨੇਸ਼ਵਰ ਵਿਚ 5, ਪੁਰੀ ਵਿਚ 3 ਅਤੇ ਭਦਰਕ ਵਿਚ ਇਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਗਿਰੋਹ ਦੇ ਮੈਂਬਰਾਂ ਨੂੰ ਟਰੈਕ ਕਰਨ ਲਈ ਉੱਚ ਤਕਨੀਕੀ ਉਪਕਰਣਾਂ ਦੀ ਮਦਦ ਲਈ ਗਈ ਅਤੇ ਆਖਿਰਕਾਰ ਉਨ੍ਹਾਂ ਨੂੰ ਭੁਵਨੇਸ਼ਵਰ ਦੇ ਇੱਕ ਠਿਕਾਣੇ ਤੋਂ ਦਬੋਚ ਲਿਆ ਗਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਦੇ ਹੱਥ ਲੱਗੇ ਸਮਾਨ ਵਿਚ 1 ਕਿੱਲੋ ਸੋਨੇ ਅਤੇ 1.3 ਕਿੱਲੋ ਚਾਂਦੀ ਦੇ ਗਹਿਣੇ 'ਤੇ 3.25 ਲੱਖ ਰੁਪਏ ਨਕਦੀ ਸ਼ਾਮਲ ਹੈ।

ਪੁਲਿਸ ਕਮਿਸ਼ਨਰ ਪੰਡਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਗਿਰੋਹ ਦੇ ਖਿਲਾਫ਼ ਹੁਣ ਤੱਕ ਇਕੱਠੇ ਕਿੱਤੇ ਗਏ ਸਬੂਤਾਂ ਦੀ ਬਦੌਲਤ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਜੇਲ੍ਹ ਵਿਚ ਰੱਖਣ ਦਾ ਪੱਖ ਮਜ਼ਬੂਤ ਹੋਵੇਗਾ। ਗਿਰੋਹ ਦੇ ਸਦੱਸ ਕਾਜਲ, ਬਿੱਟੂ, ਅਤੇ ਮਧੂ ਨੂੰ ਸਖਤ ਸੁਰੱਖਿਆ ਹੇਠ ਰੱਖਿਆ ਗਿਆ ਹੈ ਅਤੇ ਉਹਨਾਂ ਦੇ ਖਿਲਾਫ਼ ਹੋਰ ਥਾਣਿਆਂ ਵਿਚ ਵੀ ਮਾਮਲੇ ਦਰਜ ਹਨ।