ਕੈਨੇਡਾ ਦੀ ਫੈਡਰਲ ਸਰਕਾਰ ਨੇ ਓਨਟਾਰੀਓ ਦੇ ਸਿਹਤ ਸੰਕਟ ਨੂੰ ਖ਼ਤਮ ਕਰਨ ਲਈ 3.1 ਬਿਲੀਅਨ ਡਾਲਰ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪ੍ਰੀਮੀਅਰ ਡੱਗ ਫੋਰਡ ਦੀ ਹਾਜ਼ਰੀ ਵਿੱਚ ਇਹ ਘੋਸ਼ਣਾ ਕੀਤੀ ਗਈ।
ਸਿਹਤ ਸੇਵਾਵਾਂ ਵਿੱਚ ਸੁਧਾਰ
ਇਸ ਵਿੱਤੀ ਪੈਕੇਜ ਨਾਲ ਨਵੀਆਂ ਪ੍ਰਾਈਮਰੀ ਕੇਅਰ ਟੀਮਾਂ ਦੀ ਸਥਾਪਨਾ ਅਤੇ ਫੈਮਿਲੀ ਡਾਕਟਰਜ਼ ਤੱਕ ਪਹੁੰਚ ਵਧਾਉਣ ਦੇ ਉਦੇਸ਼ ਨਾਲ ਖਰਚ ਕੀਤੀ ਜਾਵੇਗੀ। ਫੈਡਰਲ ਸਰਕਾਰ ਦੇ ਮੁਤਾਬਕ ਇਸ ਨਿਵੇਸ਼ ਨਾਲ ਸਿਹਤ ਸੇਵਾਵਾਂ ਤੱਕ ਸਭ ਦੀ ਪਹੁੰਚ ਵਧੇਗੀ, ਇਲਾਜ ਲਈ ਉਡੀਕ ਦੇ ਸਮੇਂ ਵਿੱਚ ਕਮੀ ਆਵੇਗੀ, ਅਤੇ ਸਰਕਾਰ ਹੋਰ ਸਿਹਤ ਕਰਮਚਾਰੀਆਂ ਨੂੰ ਹਾਇਰ ਕਰ ਸਕੇਗੀ।
ਇਸ ਪ੍ਰੋਗਰਾਮ ਦੇ ਨਾਲ ਮੈਂਟਲ ਹੈਲਥ ਕੇਅਰ ਸੇਵਾਵਾਂ ਵਿੱਚ ਵੀ ਸੁਧਾਰ ਦੀ ਉਮੀਦ ਹੈ। ਕੈਨੇਡੀਅਨ ਅਤੇ ਕੌਮਾਂਤਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਡਾਕਟਰਾਂ ਅਤੇ ਹੈਲਥ ਪ੍ਰੋਫੈਸ਼ਨਲਜ਼ ਲਈ ਓਨਟਾਰੀਓ ਵਿੱਚ ਪ੍ਰੈਕਟਿਸ ਕਰਨਾ ਹੁਣ ਹੋਰ ਵੀ ਸੌਖਾ ਹੋਵੇਗਾ।
ਇਸ ਸਮਝੌਤੇ ਨੂੰ ਆਧਿਕਾਰਿਕ ਤੌਰ 'ਤੇ ਕਿੰਗ ਸਿਟੀ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਟਰੂਡੋ ਅਤੇ ਫੋਰਡ ਵੱਲੋਂ ਸਹੀ ਕੀਤਾ ਜਾਵੇਗਾ। ਇਸ ਨਾਲ ਓਨਟਾਰੀਓ ਵਿੱਚ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਦੀ ਉਮੀਦ ਹੈ, ਜਿਸ ਨਾਲ ਨਾ ਸਿਰਫ ਮਰੀਜ਼ਾਂ ਦੀ ਦੇਖਭਾਲ ਵਿੱਚ ਸੁਧਾਰ ਹੋਵੇਗਾ ਪਰ ਹੈਲਥ ਕੇਅਰ ਸਿਸਟਮ ਦੀ ਸਮਰੱਥਾ ਵਿੱਚ ਵੀ ਵਾਧਾ ਹੋਵੇਗਾ।