ਚੰਡੀਗੜ੍ਹ ( ਐਨ. ਆਰ. ਆਈ ) :- ਪੰਜਾਬ ਸਰਕਾਰ ਦੀ BKU ਉਗਰਾਹਾਂ ਦੇ ਨਾਲ ਸਵੇਰ ਦੀ ਹੀ ਬੈਠਕ ਚਲ ਰਹੀ ਸੀ , ਜਿਸ ਦਾ ਹੁਣ ਨਤੀਜਾ ਸਾਹਮਣੇ ਆਇਆ ਹੈ ,ਸਰਕਾਰ ਦਾ ਕਹਿਣਾ ਹੈ ਕਿ ਇਹ ਬੈਠਕ ਬੇਸਿੱਟਾ ਰਹੀ ਹੈ , ਜਿਕਰੇਖਾਸ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਰੇਲਵੇ ਟਰੈਕ ਖਾਲੀ ਕਰਵਾਉਣ ਦੇ ਲਈ ਕਿਹਾ ਸੀ , BKU ਉਗਰਾਹਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਰੇਲਵੇ ਟਰੈਕ ਖਾਲੀ ਕਰ ਚੁੱਕੇ ਨੇ ,ਉਨ੍ਹਾਂ ਨੇ ਕੋਈ ਮਾਲਗੱਡੀ ਨਹੀਂ ਰੋਕੀ ,ਉੰਨਾ ਨੇ ਇਹ ਵੀ ਸਾਫ ਕੀਤਾ ਕਿ ਨਿਜੀ ਥਰਮਲ ਪਲਾਂਟਾਂ ਨੂੰ ਜਾਨ ਵਾਲੇ ਟਰੈਕ ਰੋਕੇ ਜਾਣਗੇ , ਸਰਕਾਰੀ ਪਲਾਂਟਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿਤੀ ਜਾਵੇਗੀ | ਉੰਨਾ ਦੀ ਸੇਵਾ ਜਾਰੀ ਰਹੇਗੀ |
ਦੂਜੇ ਪਾਸੇ ਕੈਬਿਨੇਟ ਮੰਤਰੀਆਂ ਨੇ ਮੀਟਿੰਗ ਤੋਂ ਬਾਅਦ ਪ੍ਰੈਸ ਵਾਰਤਾ ਕੀਤੀ , ਅਤੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ |
ਓਥੇ ਹੀ ਦਸਦਈਏ ਕਿ ਅੱਜ ਸ਼ਾਮ ਨੂੰ ਦਿਲੀ ਚ ਇੱਕ ਮੀਟਿੰਗ ਹੋਣ ਜਾ ਰਹੀ ਹੈ ,ਹਾਈਕਮਾਨ ਨੇ ਪੰਜਾਬ ਇਕਾਈ ਨੂੰ ਦਿੱਲੀ ਸੱਦਿਆ ਹੈ ,ਜੇ ਪੀ ਨੱਢਾ ਦੀ ਅਗਵਾਈ ਚ ਇਹ ਮੀਟਿੰਗ ਹੋਵੇਗੀ | ਖੇਤੀ ਕਨੂੰਨ ਦੇ ਵਿਚਕਾਰ ਮਚੇ ਘਮਾਸਾਨ ਚ ਇਹ ਮੀਟਿੰਗ ਸੱਦੀ ਗਈ ਹੈ , ਉਮੀਦ ਜਤਾਈ ਜਾ ਰਹੀ ਹੈ ,ਕਿ ਕੋਈ ਹਲ ਨਿਕਲੇਗਾ |