by jagjeetkaur
ਅਮਰੀਕਾ ਦੀ ਕਲੀਵਲੈਂਡ ਯੁਨੀਵਰਸਿਟੀ ਵਿਚ ਇਨਫਰਮੇਸ਼ਨ ਟੈਕਨਾਲੋਜੀ ਵਿਚ ਮਾਸਟਰ ਡਿਗਰੀ ਕਰ ਰਹੇ 21 ਸਾਲਾ ਭਾਰਤੀ ਵਿਦਿਆਰਥੀ ਮੁਹੰਮਦ ਅਬਦੁਲ ਅਰਫਾਤ ਜੋ ਪਿਛਲੇ ਮਹੀਨੇ ਤੋਂ ਲਾਪਤਾ ਸੀ, ਦੀ ਲਾਸ਼ ਮਿਲਣ ਦੀ ਖਬਰ ਹੈ। ਉਹ ਪਿਛਲੇ ਮਹੀਨੇ 7 ਮਾਰਚ ਤੋਂ ਆਪਣੇ ਪਰਿਵਾਰ ਦੇ ਸੰਪਰਕ ਵਿਚ ਨਹੀਂ ਸੀ ਤੇ ਉਸ ਨੂੰ ਛੱਡਣ ਬਦਲੇ ਭਾਰਤ ਵਿਚ ਉਸ ਦੇ ਪਰਿਵਾਰ ਤੋਂ ਫਿਰੌਤੀ ਮੰਗੀ ਸੀ।