ਫਰੀਦਾਬਾਦ (ਰਾਘਵ)- ਹਰਿਆਣਾ ਦੇ ਫਰੀਦਾਬਾਦ ਦਾ ਇਕ ਵੀਡੀਓ ਵਾਇਰਲ ਹੋਇਆ ਹੈ। ਇਹ ਨੂਹ ਹਿੰਸਾ ਦੇ ਦੋਸ਼ੀ ਅਤੇ ਗਊ ਰੱਖਿਆ ਸੰਗਠਨ ਨਾਲ ਜੁੜੇ ਬਿੱਟੂ ਬਜਰੰਗੀ ਦੀ ਵੀਡੀਓ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।ਫਿਲਹਾਲ ਪੁਲਸ ਨੇ ਵੀਡੀਓ ਦੇ ਸਬੰਧ 'ਚ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਬਿੱਟੂ ਬਜਰੰਗੀ ਇਕ ਨੌਜਵਾਨ ਨੂੰ ਡੰਡਿਆਂ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਬਿੱਟੂ ਬਜਰੰਗੀ ਦੇ ਘਰ ਦੇ ਬਾਹਰ ਦੀ ਹੈ। ਕੁੱਟਮਾਰ ਕਰਨ ਵਾਲੇ ਨੌਜਵਾਨ 'ਤੇ ਇਕ ਲੜਕੀ ਨੂੰ ਵਰਗਲਾ ਕੇ ਉਸ ਨਾਲ ਗਲਤ ਹਰਕਤਾਂ ਕਰਨ ਦਾ ਦੋਸ਼ ਹੈ। ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਕੁੱਟਮਾਰ ਕੀਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਪੂਰੇ ਮਾਮਲੇ 'ਚ ਦੋਵਾਂ ਧਿਰਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਉਸ ਦੀ ਸ਼ਿਕਾਇਤ ’ਤੇ ਔਰਤ ਦੀ ਕੁੱਟਮਾਰ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਨੌਜਵਾਨ ਦੀ ਸ਼ਿਕਾਇਤ ’ਤੇ ਬਿੱਟੂ ਬਜਰੰਗੀ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਪੂਰੀ ਘਟਨਾ ਵਿੱਚ ਇੱਕ ਗੱਲ ਤਾਂ ਸਾਫ਼ ਹੈ ਕਿ ਜਿਸ ਤਰੀਕੇ ਨਾਲ ਬਿੱਟੂ ਬਜਰੰਗੀ ਅਤੇ ਉਸਦੇ ਸਾਥੀਆਂ ਨੇ ਨੌਜਵਾਨ ਦੀ ਕੁੱਟਮਾਰ ਕੀਤੀ। ਇਸ ਕਾਰਨ ਬਿੱਟੂ ਬਜਰੰਗੀ ਅਤੇ ਉਸ ਦੇ ਸਾਥੀਆਂ ਵਿੱਚ ਪੁਲੀਸ ਪ੍ਰਸ਼ਾਸਨ ਦਾ ਕੋਈ ਡਰ ਦਿਖਾਈ ਨਹੀਂ ਦੇ ਰਿਹਾ। ਕਿਉਂਕਿ ਇਸ ਦੌਰਾਨ ਬਿੱਟੂ ਬਜਰੰਗੀ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਿਹਾ ਹੈ, ਜੋ ਉਸਦੀ ਸੁਰੱਖਿਆ ਲਈ ਤੈਨਾਤ ਹੈ।